ਜੱਟਾਂ ਨੂੰ ਸਰੋਂ ਦੇ ਫੁੱਲਾਂ ਵਿੱਚੋ ਪੀਲੇ ਸੂਟ ਦੇ ਭੁਲੇਖੇ ਪਾਉਣ ਆ ਗਿਆ ਹੈ ਫ਼ਿਲਮ 'ਅਸ਼ਕੇ' ਦਾ ਗੀਤ ਹੈਂਡਸਮ ਜੱਟਾਂ

By  Rajan Sharma July 25th 2018 06:57 AM -- Updated: July 25th 2018 09:29 AM

ਜ਼ਲਦ ਹੀ ਅਮਰਿੰਦਰ ਗਿੱਲ ਦੀ ਇੱਕ ਹੋਰ ਨਵੀਂ ਫ਼ਿਲਮ ”ਅਸ਼ਕੇ” ashke 27 ਜੁਲਾਈ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ |ਫ਼ਿਲਮ ਰਿਲੀਜ਼ ਹੋਣ ਵਿੱਚ ਸਿਰਫ 2 ਦਿਨ ਰਹਿ ਗਏ ਹਨ ਪਰ ਅਜੇ ਤੱਕ ਇਸਦਾ ਟ੍ਰੇਲਰ ਰਿਲੀਜ਼ ਨਹੀਂ ਹੋਇਆ ਪਰ ਲੋਕਾਂ ਵੱਲੋਂ ਇਸਦੇ ਟ੍ਰੇਲਰ ਨੂੰ ਬਹੁਤ ਹੀ ਸ਼ਿੱਦਤ ਨਾਲ ਉਡੀਕਿਆ ਜਾ ਰਿਹਾ ਹੈ| ਫ਼ਿਲਮ ਦਾ ਗੀਤ "ਹੈਂਡਸੰਮ ਜੱਟਾ"punjabi song ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ| ਇਹ ਇਕ ਪਾਰਟੀ ਗੀਤ ਹੈ ਜਿਸ ਵਿੱਚ ਬੰਟੀ ਬੈਂਸ, ਹਿਮਾਂਸ਼ੀ ਖੁਰਾਣਾ, ਅਤੇ ਜੋਰਡਨ ਸੰਧੂ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ| ਜਿੱਥੇ ਇਸ ਗੀਤ ਨੂੰ ਜੋਰਡਨ ਸੰਧੂ ਦੁਆਰਾ ਗਾਇਆ ਗਿਆ ਹੈ ਓਥੇ ਹੀ ਇਸਦੇ ਬੋਲ ਬੰਟੀ ਬੈਂਸ ਵਲੋਂ ਲਿਖੇ ਗਏ ਤੇ ਨਾਲ ਹੀ ਕੰਪੋਸ ਵੀ ਉਹਨਾਂ ਵਲੋਂ ਕੀਤਾ ਗਿਆ ਹੈ| ਗੀਤ ਵਿੱਚ ਅਦਾਕਾਰਾ ਹਿਮਾਂਸ਼ੀ ਖੁਰਾਣਾ ਬੇਹੱਦ ਖੂਬਸੂਰਤ ਲੱਗ ਰਹੀ ਹੈ| ਇਸਦੀ ਵੀਡੀਓ ਪ੍ਰੀਤ ਸਿੰਘ ਅਤੇ ਹੈਰੀ ਸਿੰਘ ਵਲੋਂ ਬਣਾਈ ਗਈ ਹੈ ਅਤੇ ਗੀਤ ਦੀ ਮਿਊਜ਼ਿਕ ਡਾਇਰੈਕਸ਼ਨ ਡੈਵੀ ਸਿੰਘ ਵਲੋਂ ਦਿੱਤੀ ਗਈ ਹੈ|

https://www.youtube.com/watch?v=dvRRNuvbvVU

ਦੱਸ ਦੇਈਏ ਕਿ ਇਸ ਫ਼ਿਲਮ ashke ਵਿੱਚ ਅਮਰਿੰਦਰ ਗਿੱਲ amrinder gill ਤੋਂ ਇਲਾਵਾ ਜਵਿੰਦਰ ਭੱਲਾ,ਸੰਜੀਦਾ ਸ਼ੇਖ, ਹੌਬੀ ਧਾਲੀਵਾਲ, ਵੰਦਨਾ ਚੋਪੜਾ, ਸਰਬਜੀਤ ਚੀਮਾ ਅਤੇ ਹੋਰ ਕਈ ਪ੍ਰਸਿੱਧ ਅਦਾਕਾਰਾ ਨੇਂ ਆਪਣੀ ਭੂਮਿਕਾ ਨਿਭਾਈ ਹੈ | ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਪੰਜਾਬੀ ਦੇ ਲੋਕ ਨਾਚ ” ਭੰਗੜੇ ” ਤੇ ਅਧਾਰਿਤ ਹੈ |

ਕਿਉਂਕਿ ਅਮਰਿੰਦਰ ਗਿੱਲ amrinder gill ਭੰਗੜੇ ਤੋਂ ਹੀ ਗਾਇਕੀ ਵੱਲ ਆਏ ਹਨ ਅਤੇ ਉਹ ਵੀ ਭੰਗੜੇ ਤੇ ਮੂਵੀ ਕਰਨਾ ਚਾਉਂਦੇ ਸਨ | ਇਸ ਫ਼ਿਲਮ ashke ਦੇ ਨਿਰਮਾਤਾ ” ਰਿਦਮ ਬੁਆਏਜ਼ ” ਅਤੇ ” ਹੇਅਰ ਓਮਜੀ ਸਟੂਡੀਓਜ਼ ” ਹਨ | ਇਹਨਾਂ ਵੱਲੋ ਬਣਾਈ ਗਈ ਫ਼ਿਲਮ ”ਗੋਲਕ, ਬੁਗਨੀ, ਬੈਂਕ ਤੇ ਬਟੂਆ ” ਨੇ ਬਹੁਤ ਧੁੱਮਾਂ ਪਾਈਆਂ ਸਨ | ਜੇਕਰ ਆਪਾਂ ”ਰਿਦਮ ਬੁਆਏਜ਼” ਦੀ ਗੱਲ ਕਰੀਏ ਤਾਂ ਇਹਨਾਂ ਦੇ ਕੰਮ ਕਰਨ ਦਾ ਵੀ ਇੱਕ ਵੱਖਰਾ ਤਰੀਕਾ ਹੈ|

ਜੇਕਰ ਵੇਖਿਆ ਜਾਵੇ ਤਾਂ ਹਰ ਫ਼ਿਲਮ ਦਾ ਪ੍ਰਚਾਰ ਫ਼ਿਲਮ ਰਿਲੀਜ਼ ਹੋਣ ਤੋਂ ਇੱਕ ਮਹੀਨਾ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ ਪਰ ” ਰਿਦਮ ਬੁਆਏਜ਼ ” ਦੀਆ ਫਿਲਮਾਂ ਦਾ ਪ੍ਰਚਾਰ ਦਸ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਇਸੇ ਤਰਾਂ ਫ਼ਿਲਮ ”ਅਸ਼ਕੇ” ashke ਦਾ ਟ੍ਰੇਲਰ ਵੀ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ | ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਅਮ੍ਰਿਤਸਰ ਅਤੇ ਕੈਨੇਡਾ ਵੀ ਕੀਤੀ ਹੈ | ਉੱਮੇਡੀ ਹੈ ਕਿ ਬਾਕੀ ਫ਼ਿਲਮ ਵਾਂਗੂ ਇਹ ਵੀ ਹਿੱਟ ਫ਼ਿਲਮ ਹੋਵੇਗੀ |

https://www.instagram.com/p/BlncD6aD7ef/?taken-by=buntybains

 

Related Post