ਅਖਿਲ ਨੂੰ ਮਨਮੋਹਨ ਵਾਰਿਸ ਨੂੰ ਦੇਖ ਕੇ ਲੱਗੀ ਸੀ ਗਾਉਣ ਦੀ ਚੇਟਕ, ਜਾਣੋ ਜਨਮਦਿਨ ਉੱਤੇ ਦਿਲਚਸਪ ਗੱਲਾਂ

By  Lajwinder kaur October 2nd 2019 05:00 PM -- Updated: October 2nd 2019 05:07 PM

2 ਅਕਤੂਬਰ ਯਾਨੀ ਕਿ ਅੱਜ ਅਖਿਲ ਮਨਾ ਰਹੇ ਨੇ ਆਪਣਾ 29ਵਾਂ ਜਨਮ ਦਿਨ। ਅਖਿਲ ਜੋ ਕਿ ਨੋਨ ਮੈਡੀਕਲ ਸਟੂਡੈਂਟ ਸਨ ਪਰ ਗਾਇਕੀ ਦੇ ਲਈ ਆਪਣੀ ਦੀਵਾਨਗੀ ਦੇ ਚੱਲਦੇ ਆਰਟਸ ‘ਚ ਮਿਊਜ਼ਕ ‘ਚ ਪੜਾਈ ਪੂਰੀ ਕੀਤੀ। ਉਨ੍ਹਾਂ ਨੂੰ ਗਾਇਕੀ ਦੀ ਚੇਟਕ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਮਨਮੋਹਨ ਵਾਰਿਸ ਨੂੰ ਦੇਖਕੇ ਲੱਗੀ ਸੀ। ਜਿਸਦੇ ਚੱਲਦੇ ਉਹ ਆਪਣੇ ਦੋਸਤਾਂ ਦੇ ਨਾਲ ਮਿਲਕੇ ਮਨਮੋਹਨ ਵਾਰਿਸ ਦੇ ਗਾਣੇ ਗਾ ਕੇ ਯੂਟਿਊਬ ਉੱਤੇ ਪਾਉਂਦੇ ਸਨ।

ਹੋਰ ਵੇਖੋ:‘ਪੈਸੇ’ ਅੱਗੇ ਪਿਆਰ ਦੇ ਫਿੱਕੇ ਹੋਣ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਹਰਦੀਪ ਗਰੇਵਾਲ ਆਪਣੇ ਨਵੇਂ ਗੀਤ ‘ਚ, ਦੇਖੋ ਵੀਡੀਓ

ਗਾਇਕੀ ਦੀ ਸ਼ੁਰੂਆਤ ਸੁਫ਼ਨੇ ਗੀਤ ਤੋਂ ਕੀਤੀ ਸੀ। ਜਿਸ ਨੂੰ ਉਨ੍ਹਾਂ ਨੇ 10,000 ਰੁਪਏ ਕਮਾਏ ਸੀ ਜਿਸ ਨੂੰ ਯਾਰਾਂ ਦੋਸਤਾਂ ਦੇ ਨਾਲ ਪਾਰਟੀ ਕਰਕੇ ਖਰਚ ਦਿੱਤੇ ਸਨ। ਇਸ ਤੋਂ ਬਾਅਦ ਮਖੌਲ ਗੀਤ ਲੈ ਕੇ ਆਏ ਸਨ। ਪਰ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਉਸ ਵੇਲੇ ਆਇਆ, ਜਦੋਂ ਉਹ ਖ਼ਾਬ ਗਾਣੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ। ਦਰਸ਼ਕਾਂ ਨੂੰ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ। ਇਹ ਗਾਣੇ 300 ਮਿਲੀਅਨ ਦੇ ਅੰਕੜੇ ਨੂੰ ਪਰ ਕਰ ਚੁੱਕਿਆ ਹੈ।

ਇਸ ਤੋਂ ਇਲਾਵਾ ਉਹ ਗਾਨੀ, ਤੇਰੀ ਕਮੀ, ਰੰਗ ਗੋਰਾ, ਜ਼ਿੰਦਗੀ, ਅੱਖ ਲੱਗਦੀ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦਾ ਇੱਕ ਬਹੁਤ ਵੱਡਾ ਖ਼ਾਬ ਸੀ ਬਾਲੀਵੁੱਡ ‘ਚ ਗਾਉਣ ਦਾ ਜੋ ਕਿ ਇਸ ਸਾਲ ਪੂਰਾ ਹੋ ਚੁੱਕਿਆ ਹੈ। ਜੀ ਹਾਂ ਉਹ ਬਾਲੀਵੁੱਡ ਫ਼ਿਲਮ ‘ਲੁਕਾ ਛੁਪੀ’ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਫ਼ਿਲਮ ‘ਚ ਖ਼ਾਬ ਦਾ ਰੀਮੇਕ ਕਰਕੇ ਦੁਨੀਆ ਗੀਤ ਅਖਿਲ ਦੀ ਆਵਾਜ਼ ‘ਚ ਪੇਸ਼ ਕੀਤਾ ਗਿਆ ਸੀ ਤੇ ਲੋਕਾਂ ਨੂੰ ਇਸ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਮਿਲਿਆ ਸੀ। ਇਸ  ਤੋਂ ਇਲਾਵਾ ਅਖਿਲ ਜੋ ਕਿ ਪ੍ਰੀਤੀ ਸਪਰੂ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਨਾਲ ਅਦਾਕਾਰੀ ਦੀ ਦੁਨੀਆ ‘ਚ ਕਦਮ ਰੱਖਣ ਜਾ ਰਹੇ ਹਨ।

Related Post