ਆਸਿਮ ਰਿਆਜ਼ ਮਨਾ ਰਹੇ ਨੇ ਬਰਥਡੇਅ, ਹਿਮਾਂਸ਼ੀ ਖੁਰਾਣਾ ਨੇ ਵੀ ਟਵੀਟ ਕਰਕੇ ਕੀਤਾ ਵਿਸ਼, ਫੈਨਜ਼ ਵੀ ਦੇ ਰਹੇ ਨੇ ਵਧਾਈਆਂ

By  Lajwinder kaur July 13th 2020 01:52 PM

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 13 ਦੇ ਨਾਲ ਵਾਹ ਵਾਹੀ ਖੱਟਣ ਵਾਲੇ ਆਸਿਮ ਰਿਆਜ਼ ਜੋ ਕਿ ਅੱਜ ਆਪਣਾ 27ਵਾਂ ਜਨਮ ਦਿਨ ਮਨਾ ਰਹੇ ਨੇ । ਸੋਸ਼ਲ ਮੀਡੀਆ ਉੱਤੇ ਆਸਿਮ ਰਿਆਜ਼ ਦੀ ਚੰਗੀ ਫੈਨ ਫਾਲਵਿੰਗ ਹੈ ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਆਸਿਮ ਰਿਆਜ਼ ਦੇ ਜਨਮਦਿਨ ਦਾ ਹੈੱਸ਼ਟੈਗ #HappyBirthdayAsimRiaz ਟਰੈਂਡ ਕਰ ਰਿਹਾ ਹੈ ।

ਹੋਰ ਵੇਖੋ: ਅਮਰ ਨੂਰੀ ਨੇ ਬੇਟੇ ਸਾਰੰਗ ਸਿਕੰਦਰ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ ਤੇ ਪਰਮਾਤਮਾ ਅੱਗੇ ਕੀਤੀ ਅਰਦਾਸ

ਉਧਰ ਹਿਮਾਂਸ਼ੀ ਖੁਰਾਣਾ ਨੇ ਵੀ ਟਵੀਟ ਕਰਕੇ ਆਸਿਮ ਰਿਆਜ਼ ਨੂੰ ਬਰਥਡੇਅ ਵਿਸ਼ ਕੀਤਾ ਹੈ ਤੇ ਨਾਲ ਹੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ।

View this post on Instagram

 

Just a brotherly bond which cant be defined in words. Happy birthday brother @asimriaz77.official ❤️❤️ . . . #umarriaz#asimriaz

A post shared by Umar Riaz (@umarriazz91) on Jul 12, 2020 at 12:03pm PDT

ਜੇ ਗੱਲ ਕਰੀਏ ਆਸਿਮ ਰਿਆਜ਼ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ਬਾਰਬੀ ਮਾਨ ਦੇ ਨਵੇਂ ਪੰਜਾਬੀ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਉਹ ‘ਕੱਲਾ ਸੋਹਣਾ ਨਹੀਂ’ ਗੀਤ ‘ਚ ਹਿਮਾਂਸ਼ੀ ਖੁਰਾਣਾ ਦੇ ਨਾਲ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸੀ । ਇਸ ਤੋਂ ਇਲਾਵਾ ਇਹ ਜੋੜੀ ‘ਖਿਆਲ ਰੱਖਿਆ ਕਰ’ ‘ਚ ਨਜ਼ਰ ਆਏ ਸੀ । ਕੁਝ ਦਿਨ ਪਹਿਲਾ ਹੀ ਆਸਿਮ ਰਿਆਜ਼ ਨੇ ਨਵੀਂ ਕਾਰ ਲਈ ਹੈ ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਸਨ ।

Related Post