45 ਸਾਲਾਂ ਦੇ ਹੋਏ ਬੱਬੂ ਮਾਨ, ਸ਼ੇਅਰ ਕੀਤਾ ਨਵਾਂ ਵੀਡੀਓ, ਪੰਜਾਬੀ ਕਲਾਕਾਰ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ
ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਅੱਜ 45 ਸਾਲਾਂ ਦੇ ਹੋ ਗਏ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਬੱਬੂ ਮਾਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#Lockdown Rough Audio’
View this post on Instagram
ਇਸ ਵੀਡੀਓ ‘ਚ ‘ਲਾਕਡਾਉਨ‘ ਟਾਈਟਲ ਹੇਠ ਲੈ ਕੇ ਆ ਰਹੇ ਨੇ ਆਪਣੇ ਗੀਤ ਦੀ ਰਫ ਲੁੱਕ ਸ਼ੇਅਰ ਕੀਤੀ ਹੈ । ਜਿਵੇਂ ਕਿ ਸਭ ਜਾਣਦੇ ਹੀ ਨੇ ਕੋਰੋਨਾ ਵਾਇਰਸ ਦੇ ਚੱਲਦੇ ਇੰਡੀਆ ‘ਚ 21 ਦਿਨਾਂ ਦੇ ਲਈ ਲਾਕਡਾਉਨ ਕੀਤਾ ਹੋਇਆ ਹੈ । ਇਸ ਵਿਸ਼ੇ ਉੱਤੇ ਬੱਬੂ ਮਾਨ ਵੀ ਗੀਤ ਲੈ ਕੇ ਆ ਰਹੇ ਨੇ । ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਦੇ ਹੇਠ ਫੈਨਜ਼ ਤੇ ਪੰਜਾਬੀ ਕਲਾਕਾਰ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਪੰਜਾਬੀ ਗਾਇਕ ਕਮਲ ਖ਼ਾਨ ਨੇ ਕਮੈਂਟਸ ਕਰਕੇ ਲਿਖਿਆ ਹੈ, ‘ਹੈਪੀ ਬਰਥਡੇਅ ...ਭਾਜੀ ਰੱਬ ਲੰਮੀਆਂ ਉਮਰਾਂ ਬਖਸ਼ਣ’
View this post on Instagram
ਦੱਸ ਦਈਏ ਬੱਬੂ ਮਾਨ ਦਾ ਜਨਮ 29 ਮਾਰਚ 1975 ਖੰਟ ਮਾਨਪੁਰ,ਪੰਜਾਬ ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂਅ ਤਜਿੰਦਰ ਸਿੰਘ ਮਾਨ ਹੈ । ਜੇ ਗੱਲ ਕਰੀਏ ਬੱਬੂ ਮਾਨ ਦੀ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ । ਮਲਟੀ ਟੈਲੇਂਟਡ ਇਹ ਗਾਇਕ ਆਪਣੇ ਆਪ 'ਚ ਇੱਕ ਬਹੁਤ ਵੱਡਾ ਨਾਮ ਹੈ ਤੇ ਉਨ੍ਹਾਂ ਦੇ ਵੱਡੀ ਗਿਣਤੀ ‘ਚ ਕੱਟੜ ਫੈਨਸ ਨੇ । ਦਰਸ਼ਕਾਂ ਵੀ ਉਨ੍ਹਾਂ ਦੇ ਗਾਣਿਆਂ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ । ਉਹ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ ‘ਚ ਰਹਿੰਦਾ ਹੈ । ਉਨ੍ਹਾਂ ਨੇ ਹਮੇਸ਼ਾ ਹਰੇਕ ਮਸਲੇ ਨੂੰ ਬੇਬਾਬੀ ਨਾਲ ਗੀਤਾਂ ਰਾਹੀਂ ਦਰਸਾਇਆ ਹੈ, ਭਾਵੇਂ ਉਹ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਹੋਵੇ ਜਾਂ ਧਾਰਮਿਕ ਹੋਵੇ । ਉਹ ਅਜਿਹੇ ਗਾਇਕਾਂ ਚੋਂ ਇੱਕ ਨੇ ਜੋ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੇ ਨੇ ।
View this post on Instagram
ਨੀਂਦਰਾਂ ਨੀ ਆਉਂਦੀਆਂ, ਰਾਤੀ ਮਿਲਣ ਨਾ ਆਈ ਵੇ ਪਿੰਡ ਪਹਿਰਾ ਲੱਗਦਾ, ਤੁਪਕਾ-ਤੁਪਕਾ, ਮਿਸ ਇੰਡੀਆ, ਸਾਹਮਣੇ ਚੁਬਾਰੇ ਵਾਲੀ, ਪਾਗਲ, ਛਰਾਟਾ, ਵਰਗੇ ਅਣਗਣਿਤ ਗੀਤ ਨੇ ਜੋ ਅੱਜ ਵੀ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ । ਪਿਛਲੇ ਸਾਲ ‘ਬਣਜਾਰਾ ਦ ਟਰੱਕ ਡਰਾਈਵਰ’ ਫ਼ਿਲਮ ਨਾਲ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਸੀ । ਬੱਬੂ ਮਾਨ ਬਹੁਤ ਜਲਦ ਲੋਕ ਨਾਇਕ ‘ਸੁੱਚਾ ਸੂਰਮਾ’ ਦੀ ਬਾਇਓਪਿਕ 'ਚ ਸੁੱਚੇ ਦੇ ਕਿਰਦਾਰ 'ਚ ਨਜ਼ਰ ਆਉਣਗੇ । ਫੈਨਜ਼ ਵੱਲੋਂ ਬੜੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਨੇ ।