ਪਰਮੀਸ਼ ਵਰਮਾ ਨੇ ਦਿੱਤਾ ਗੋਲਡੀ ਨੂੰ ਜਨਮ ਦਿਨ ‘ਤੇ ਸਰਪ੍ਰਾਈਜ਼,ਤਸਵੀਰਾਂ ਸ਼ੇਅਰ ਕਰਦੇ ਹੋਏ ਪਾਈ ਭਾਵੁਕ ਪੋਸਟ

By  Lajwinder kaur December 9th 2019 05:45 PM

ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਗੋਲਡੀ 9 ਦਸੰਬਰ ਯਾਨੀ ਕਿ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ। ਜੀ ਹਾਂ ਪਰਮੀਸ਼ ਵਰਮਾ ਜੋ ਕਿ ਗੋਲਡੀ ਦੇ ਚੰਗੇ ਮਿੱਤਰਾਂ ‘ਚੋਂ ਇੱਕ ਨੇ। ਜਿਸਦੇ ਚੱਲਦੇ ਪਰਮੀਸ਼ ਵਰਮਾ ਨੇ ਗੋਲਡੀ ਨੂੰ ਸਰਪ੍ਰਾਈਜ਼ ਕਰ ਦਿੱਤਾ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੋਲਡੀ ਲਈ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਕਦੇ ਭਰਾ ਬਣਕੇ, ਕਦੇ ਪਿਓ ਬਣਕੇ, ਕਦੇ ਯਾਰ ਬਣਕੇ....ਮੇਰੀ ਜ਼ਿੰਦਗੀ ਦੇ ਸਫ਼ਰ ‘ਚ ਮੈਨੂੰ ਹਰ ਪਲ ਅਕਲ ਦੇਣ ਵਾਲਾ..ਹੈਪੀ ਬਰਥ ਡੇਅ ਵੀਰੇ..ਲਵ ਯੂ ਗੋਲਡੀ.. ਅੱਜ 43 ਸਾਲਾਂ ਦਾ ਹੋ ਗਿਆ’

 

View this post on Instagram

 

Kade Bhra Banke, Kade Peo Banke, Kade Yaar Banke... Meri zindgi de Safar ch mainu har pal Akal Daen wala. Happy Birthday Veere Love you Goldy 43 years old Today

A post shared by Parmish Verma (@parmishverma) on Dec 9, 2019 at 2:16am PST

ਹੋਰ ਵੇਖੋ:ਦੇਸੀ ਕਰਿਊ ਨੇ ਪੂਰਾ ਕੀਤਾ ਸੱਤ ਸਾਲਾਂ ਦਾ ਖ਼ੂਬਸੂਰਤ ਸਫ਼ਰ, ਗੋਲਡੀ ਤੇ ਸੱਤੇ ਨੇ ਪਾਈ ਭਾਵੁਕ ਪੋਸਟ

ਗੱਲ ਕਰੀਏ ਗੋਲਡੀ ਤੇ ਸੱਤਪਾਲ ਦੀ ਤਾਂ ਦੋਵਾਂ ਦੀ ਇਹ ਜੋੜੀ ਦੇਸੀ ਕਰਿਊ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਦੇ ਚੁੱਕੇ ਹਨ । ਦੇਸੀ ਕਰਿਊ ਨੇ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਪਰਮੀਸ਼ ਵਰਮਾ, ਦਿਲਪ੍ਰੀਤ ਢਿੱਲੋਂ, ਕੰਵਰ ਗਰੇਵਾਲ, ਰਣਜੀਤ ਬਾਵਾ,ਅੰਮ੍ਰਿਤ ਮਾਨ, ਜੱਸੀ ਗਿੱਲ, ਬੱਬਲ ਰਾਏ, ਗਿੱਪੀ ਗਰੇਵਾਲ ਵਰਗੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਚੁੱਕੇ ਹਨ।

ਜੀ ਹਾਂ ਜੇ ਗੱਲ ਕਰੀਏ ਗੋਲਡੀ ਦੀ ਪੜ੍ਹਾਈ ਦੀ ਤਾਂ ਉਨ੍ਹਾਂ ਨੇ ਐੱਮ.ਬੀ.ਏ ਕੀਤੀ ਹੋਈ ਹੈ ਤੇ ਕੁਝ ਸਮਾਂ ਤੱਕ ਨੌਕਰੀ ਵੀ ਕੀਤੀ। ਪਰ ਮਿਊਜ਼ਿਕ ਵੱਲ ਸ਼ੁਰੂ ਤੋਂ ਝੁਕਾਅ ਹੋਣ ਕਰਕੇ ਉਨ੍ਹਾਂ ਨੇ ਆਪਣੀ ਕਿਸਮਤ ਮਿਊਜ਼ਿਕ ਕਰੀਅਰ 'ਚ ਅਜਮਾਈ। ਅੱਜ ਆਪਣੀ ਮਿਹਨਤ ਸਦਕਾ ਦੇਸੀ ਕਰਿਊ ਬੈਨਰ ਦਾ ਵੱਡਾ ਨਾਂਅ ਹੈ, ਜਿਸਦੇ ਚੱਲਦੇ ਪੰਜਾਬੀ ਗੀਤਾਂ ਦੇ ਨਾਲ ਉਨ੍ਹਾਂ ਦਾ ਸੰਗੀਤ ਪੰਜਾਬੀ ਫ਼ਿਲਮਾਂ ‘ਚ ਵੀ ਸੁਣਨ ਨੂੰ ਮਿਲ ਰਿਹਾ ਹੈ।

Related Post