ਅੱਜ ਹੈ ਗੱਗੂ ਗਿੱਲ ਦਾ ਜਨਮ ਦਿਨ,ਇਸ ਤਰ੍ਹਾਂ ਹੋਈ ਪੰਜਾਬੀ ਇੰਡਸਟਰੀ 'ਚ ਐਂਟਰੀ

By  Shaminder January 14th 2020 10:35 AM

ਅੱਜ ਪਾਲੀਵੁੱਡ ਅਦਾਕਾਰ ਗੱਗੂ ਗਿੱਲ ਦਾ ਜਨਮ ਦਿਨ ਹੈ । ਪੰਜਾਬੀ ਇੰਡਸਟਰੀ ਦੇ ਇਸ ਇਹ ਸੁਪਰ ਸਟਾਰ ਅਦਾਕਾਰ ਦੀ ਮੜਕ ਅੱਜ ਵੀ ਬਰਕਰਾਰ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਉਦੋਂ ਕਦਮ ਰੱਖਿਆ ਸੀ ਜਦੋਂ ਇੰਡਸਟਰੀ 'ਚ ਬਹੁਤ ਹੀ ਛੋਟੇ ਬਜਟ ਦੀਆਂ ਫ਼ਿਲਮਾਂ ਬਣਦੀਆਂ ਸਨ । ਉਨ੍ਹਾਂ ਦੀ ਡਾਇਲਾਗਸ ਡਿਲੀਵਰੀ ਏਨੀ ਬਾਕਮਾਲ ਹੈ ਕਿ ਕਿਸੇ ਵੀ ਸੱਥ 'ਚ ਉਹ ਬੈਠੇ ਹੋਣ ਤਾਂ ਲੋਕ ਉਨ੍ਹਾਂ ਨੂੰ ਆਪਣੇ ਫ਼ਿਲਮੀ ਡਾਇਲਾਗਸ ਸੁਨਾਉਣ ਦੀ ਮੰਗ ਕਰਦੇ ਹਨ ।

ਹੋਰ ਵੇਖੋ:ਜਿਹੜਾ ਡਿੱਗ ਕੇ ਖੜਾ ਹੋ ਜਾਵੇ ਉਹ ਹੈ ਅਸਲ ਪੰਜਾਬੀ, ਗੱਗੂ ਗਿੱਲ ਦੀ ਇਹ ਵੀਡੀਓ ਕਰਦੀ ਹੈ ਸਭ ਕੁਝ ਬਿਆਨ

https://www.instagram.com/p/B3uF4kvB5-L/

ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ । ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ । ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ ।

https://www.instagram.com/p/Bv3Iej7hn7X/

ਗੱਗੂ ਗਿੱਲ ਦੇ ਦੋ ਬੇਟੇ ਹਨ ਜਿੰਨਾ ਦਾ ਨਾਂ ਗੁਰਅੰਮ੍ਰਿਤ ਗਿੱਲ ਹੈ । ਗੁਰਅੰਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ । ਗੁਰਅੰਮ੍ਰਿਤ ਮਹਿਜ 22  ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ ।

https://www.instagram.com/p/Bqq563Ygw2n/

ਗੱਗੂ ਗਿੱਲ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਗੁਰਜੋਤ ਗਿੱਲ ਹੈ । ਗੱਗੂ ਗਿੱਲ ਨੇ 1981 ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ ।ਗੱਗੂ ਗਿੱਲ ਦੇ ਫਿਲਮਾਂ ਵਿੱਚ ਆਉਣ ਪਿੱਛੇ ਇੱਕ ਕਹਾਣੀ ਹੈ । ਗੱਗੂ ਗਿੱਲ ਦੇ ਪਰਿਵਾਰ ਦਾ ਫਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ।ਪਰ ਗੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫਿਲਮਾਂ ਵਿੱਚ ਕੰਮ ਕਰਦਾ ਸੀ ।

https://www.instagram.com/p/BmknM6wheJt/

ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ ਵਿੱਚ ਫਿਲਮ ਪੁੱਤ ਜੱਟਾਂ ਦੇ ਦੀ ਸ਼ੂਟਿੰਗ ਕੀਤੀ ਸੀ । ਇਸ ਸਭ ਦੇ ਚਲਦੇ ਗੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਹਨਾਂ ਦੀ ਫਿਲਮ ਵਿੱਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇੱਕ ਡਾਈਲੌਗ ਦਿੱਤਾ ।

https://www.instagram.com/p/Bk-JP-8BQls/

ਇਹ ਡਾਈਲੌਗ ਪੰਜਾਬ ਦੇ ਲੋਕਾਂ ਨੂੰ ਏਨਾ ਪਸੰਦ ਆਇਆ ਕਿ ਇਹ ਹਰ ਇੱਕ ਦੀ ਜ਼ੁਬਾਨ 'ਤੇ ਚੜ ਗਿਆ।ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

Related Post