ਦੋਸਤਾਂ ਨੇ ‘ਗੁਰੀ’ ਨੂੰ ਬਰਥਡੇਅ ‘ਤੇ ਵੱਡੇ ਸਾਰੇ ਕੇਕ ਨਾਲ ਦਿੱਤਾ ਸਰਪ੍ਰਾਈਜ਼, ਕੇਕ ਨਾਲ ਲਿਬੜੇ ਨਜ਼ਰ ਆਏ ‘ਗੁਰੀ’, ਦੇਖੋ ਵੀਡੀਓ
ਪੰਜਾਬੀ ਗਾਇਕ ਗੁਰੀ ਜੋ ਕਿ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਜੀ ਹਾਂ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਗੁਰੀ ਨੂੰ ਉਨ੍ਹਾਂ ਦੇ ਦੋਸਤਾਂ ਨੇ ਬਹੁਤ ਹੀ ਖ਼ਾਸ ਸਰਪ੍ਰਾਈਜ਼ ਦਿੱਤਾ।
View this post on Instagram
ਹੋਰ ਵੇਖੋ:‘ਕੱਲ੍ਹਾ ਚੰਗਾ’ ਦੀ ਕਾਮਯਾਬੀ ਤੋਂ ਬਾਅਦ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗੀਤ ‘ਮਿੱਤਰਾਂ ਦਾ ਨਾਂਅ’, ਸਾਂਝਾ ਕੀਤਾ ਪੋਸਟਰ

ਜੀ ਹਾਂ ਵੀਡੀਓ ‘ਚ ਦੇਖ ਸਕਦੇ ਹੋ ਪੰਜਾਬੀ ਗਾਇਕ ਜੱਸ ਮਾਣਕ ਨੇ ਗੁਰੀ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ ਤੇ ਕੇਕ ਵਾਲੀ ਟੇਬਲ ਤੱਕ ਲੈ ਕੇ ਜਾ ਰਹੇ ਨੇ। ਇਸ ਵੀਡੀਓ ‘ਚ ਪੰਜਾਬੀ ਗਾਇਕ ਹਰਫ ਚੀਮਾ, ਜੈ ਰੰਧਾਵਾ, ਕਰਨ ਰੰਧਾਵਾ ਤੇ ਗੀਤ ਐੱਮ ਪੀ 3 ਦੀ ਟੀਮ ਤੇ ਕਈ ਹੋਰ ਨਾਮੀ ਗਾਇਕ ਵੀ ਨਜ਼ਰ ਆ ਰਹੇ ਹਨ।
View this post on Instagram
Happy birthday @officialguri_ veere waheguru mehar kare ??dil da raja banda ❤️
ਦੋਸਤਾਂ ਵੱਲੋਂ ਕੇਕ ਬਹੁਤ ਹੀ ਵੱਡਾ ਬਣਵਾਇਆ ਗਿਆ, ਜਿਸ ਨੂੰ ਦੇਖ ਕੇ ਗੁਰੀ ਖੁਦ ਵੀ ਹੈਰਾਨ ਰਹਿ ਗਏ ਸਨ। ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਨ੍ਹਾਂ ਨੇ ਕੇਕ ਕੱਟਿਆ ਤੇ ਬਾਅਦ ‘ਚ ਦੋਸਤਾਂ ਨੇ ਗੁਰੀ ਨੂੰ ਕੇਕ ਨਾਲ ਚੰਗੀ ਤਰ੍ਹਾਂ ਲਿਬੇੜਿਆ ਦਿੱਤਾ। ਗੁਰੀ ਦੇ ਜਨਮ ਦਿਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।