ਹਰਭਜਨ ਮਾਨ ਨੇ ਭਰਾ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਕਿਹਾ-‘ਪਿਆਰੇ ਤੇ ਲਾਡਲੇ ਛੋਟੇ ਵੀਰ ਗੁਰਸੇਵਕ ਨੂੰ ਜਨਮ ਦਿਨ ਦੀ ਵਧਾਈ ਹੋਵੇ’

By  Lajwinder kaur October 16th 2022 03:59 PM

Happy Birthday Gursewak Mann: ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੀ ਪਰਿਵਾਰਕ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਗਾਇਕ ਹਰਭਜਨ ਮਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਛੋਟੇ ਭਰਾ ਗੁਰਸੇਵਕ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਰਾਖੀ ਸਾਵੰਤ ਨੇ ਵੀ ਰੱਖਿਆ ਆਪਣੇ ਬੁਆਏਫ੍ਰੈਂਡ ਆਦਿਲ ਦੇ ਲਈ ਕਰਵਾ ਚੌਥ ਦਾ ਵਰਤ, ਹੱਥਾਂ ‘ਤੇ ਲਗਵਾਈ ਆਦਿਲ ਦੇ ਨਾਮ ਦੀ ਮਹਿੰਦੀ

happy birthday gursewak mann image source Instagram

ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਭਰਾ ਦੇ ਨਾਲ ਕੁਝ ਤਸਵੀਰ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਅੰਮੜੀ ਦਾ ਜਾਇਆ...ਪਿਆਰੇ ਤੇ ਲਾਡਲੇ ਛੋਟੇ ਵੀਰ ਗੁਰਸੇਵਕ ਨੂੰ ਜਨਮ ਦਿਨ ਦੀ ਵਧਾਈ ਹੋਵੇ...ਵਾਹਿਗੁਰੂ ਹਮੇਸ਼ਾ ਗੁਰਸੇਵਕ ਤੇ ਪਰਿਵਾਰ ਨੂੰ ਚੜ੍ਹਦੀ ਕਲਾ ‘ਚ ਰੱਖੇ’। ਇਸ ਪੋਸਟ ਉੱਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਗੁਰਸੇਵਕ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

inside image of harbhajan maan and gursewak mann image source Instagram

ਦੱਸ ਦਈਏ ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਗਾਇਕ ਹੋਣ ਦੇ ਨਾਲ ਕਮਰਸ਼ੀਅਲ ਪਾਇਲਟ ਵੀ ਹਨ। ਉਹ ਕੈਨੇਡਾ ਚ ਬਤੌਰ ਪਾਇਲਟ ਆਪਣੀ ਸੇਵਾਵਾਂ ਨਿਭਾ ਰਹੇ ਹਨ।  ਗੁਰਸੇਵਕ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਵੀ ਦੇ ਚੁੱਕੇ ਨੇ । ਗੁਰਸੇਵਕ ਮਾਨ ਨੂੰ ਕਈ ਸਾਜ਼ ਵੀ ਵਜਾਉਂਣੇ ਆਉਂਦੇ ਹਨ। ਦੋਵੇਂ ਭਰਾਵਾਂ ਦੀ ਗਾਇਕੀ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

Harbhajan Mann Shared His Priceless Movement From Village Khemuana image source Instagram

 

View this post on Instagram

 

A post shared by Harbhajan Mann (@harbhajanmannofficial)

Related Post