ਅੱਜ ਹੈ ਗੁਰੂ ਰੰਧਾਵਾ ਦਾ ਜਨਮ ਦਿਨ, ਪੰਜਾਬੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਚਮਕਾਇਆ ਹੈ ਪੰਜਾਬੀਆਂ ਦਾ ਨਾਂਅ

By  Lajwinder kaur August 30th 2020 11:42 AM

ਪੰਜਾਬੀ ਗਾਇਕ ਗੁਰੂ ਰੰਧਾਵਾ ਅੱਜ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ । ਗੁਰੂ ਰੰਧਾਵਾ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੈ । ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ‘ਚ ਉਨ੍ਹਾਂ ਦੇ ਨਾਂਅ ਦਾ ਸਿੱਕਾ ਚੱਲਦਾ ਹੈ ।

 ਨਿੱਕੀ ਉਮਰ ‘ਚ ਕਾਮਯਾਬੀ ਦੀਆਂ ਵੱਡੀਆਂ-ਵੱਡੀਆਂ ਉਚਾਈਆਂ ਨੂੰ ਛੂਹਣ ਵਾਲੇ ਗੁਰੂ ਰੰਧਾਵਾ ਦਾ ਅਸਲੀ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ ਤੇ ਉਹ ਪੰਜਾਬ ਦੇ ਗੁਰਦਾਸਪੁਰ ਨਾਲ ਸਬੰਧ ਰੱਖਦੇ ਹਨ ।

ਗੁਰੂ ਰੰਧਾਵਾ ਨੇ ਆਪਣੇ ਗੀਤਾਂ ਦੇ ਨਾਲ ਕਈ ਰਿਕਾਰਡਜ਼ ਬਣੇ ਨੇ । ਭਾਰਤ ਦੇ ਸਭ ਤੋਂ ਵੱਧ ਹਿੱਟ ਅਤੇ ਯੂ ਟਿਊਬ ‘ਤੇ ਸਭ ਤੋਂ ਵੱਧ ਵਿਊਜ਼ ਵਾਲੇ ਗਾਣਿਆਂ ‘ਚ ਗੁਰੂ ਰੰਧਾਵਾ ਦੇ ਕਈ ਗੀਤ ਸ਼ਾਮਿਲ ਹੋ ਚੁੱਕੇ ਹਨ । ਗੁਰੂ ਰੰਧਾਵਾ ਪਹਿਲੇ ਭਾਰਤੀ ਆਰਟਿਸਟ ਬਣੇ ਨੇ ਜਿਨ੍ਹਾਂ ਦੇ ਯੂਟਿਊਬ ਉੱਤੇ 7 ਬਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕੀਤਾ ਹੈ । ਚੰਗੇ ਗਾਇਕ ਹੋਣ ਦੇ ਨਾਲ ਉਹ ਚੰਗੇ ਇਨਸਾਨ ਵੀ ਨੇ । ਉਹ ਅਕਸਰ ਹੀ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਨੇ । ਪਿੱਛੇ ਜਿਹੇ ਉਹ ਸ਼ਹੀਦ ਹੋਏ ਪੰਜਾਬੀ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਅੱਗੇ ਆਏ ਸਨ ਤੇ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਵਾਅਦਾ ਵੀ ਪੂਰਾ ਕੀਤਾ ਸੀ । ਲਾਕਡਾਊਨ ਦੌਰਾਨ ਉਹ ਲੋੜਵੰਦ ਲੋਕਾਂ ਦੀ ਰਾਸ਼ਨ ਦੇ ਨਾਲ ਮਦਦ ਕਰਦੇ ਰਹੇ ਨੇ ।

Related Post