ਪੰਜਾਬੀ ਦੀ ਧੀ ਹਰਮਨਪ੍ਰੀਤ ਕੌਰ ਦਾ ਅੱਜ ਹੈ ਜਨਮਦਿਨ, ਅਕਸ਼ੇ ਕੁਮਾਰ ਤੋਂ ਲੈ ਕੇ ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ ਲਈ ਦਿੱਤੀਆਂ ‘Best Wishes’

By  Lajwinder kaur March 8th 2020 11:56 AM

ਭਾਰਤੀ ਮਹਿਲਾ ਕ੍ਰਿਕੇਟ ਟੀਮ ਲਈ ਅੱਜ ਦਿਨ ਬਹੁਤ ਹੀ ਖ਼ਾਸ ਹੈ । ਜਿਸਦੇ ਚੱਲਦੇ ਬਾਲੀਵੁੱਡ ਤੋਂ ਲੈ ਕੇ ਖੇਡ ਜਗਤ ਦੇ ਨਾਮੀ ਹਸਤੀਆਂ  ਭਾਰਤੀ ਮਹਿਲਾ ਟੀਮ ਨੂੰ ਸ਼ੁੱਭਕਾਮਨਾਵਾਂ ਦੇ ਰਹੀਆਂ ਨੇ । ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਬਾਕੀ ਟੀਮ ਨੂੰ ਗੁੱਡ ਲੱਕ ਕਹਿੰਦੇ ਹੋਏ ਹੌਸਲਾ ਅਫਜ਼ਾਈ ਕੀਤੀ ਹੈ । ਇਸ ਤੋਂ ਇਲਾਵਾ ਕੈਪਸ਼ਨ ‘ਚ ਅਕਸ਼ੇ ਕੁਮਾਰ ਨੇ ਹਰਮਨਪ੍ਰੀਤ ਨੂੰ ਜਨਮਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ ਨੇ ।

 

View this post on Instagram

 

Sending my best to the best! @imharmanpreet_kaur and team, you’ve already done us proud. All I can say more is Chak de fatte!!!‬ ‪P.S. Harmanpreet, don’t forget to have some fun today on your birthday :)

A post shared by Akshay Kumar (@akshaykumar) on Mar 7, 2020 at 9:21pm PST

ਹੋਰ ਵੇਖੋ:ਹੈਪੀ ਰਾਏਕੋਟੀ ਬਣੇ ਪਿਤਾ, ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਕਲਾਕਾਰ ਦੇ ਰਹੇ ਨੇ ਵਧਾਈਆਂ

ਉਧਰ ਕ੍ਰਿਕੇਟ ਜਗਤ ਦੇ ਨਾਮੀ ਖਿਡਾਰੀ ਸਚਿਨ ਤੇਂਦੁਲਕਰ ਨੇ ਵੀ ਆਪਣੇ ਟਵਿੱਟਰ ਅਕਾਉਂਟ ਉੱਤੇ ਹਰਮਨਪ੍ਰੀਤ ਕੌਰ ਦੀ ਤਸਵੀਰ ਸ਼ੇਅਰ ਕਰਦੇ ਹੋਏ ICC Women's T20 World Cup ਦੇ ਫਾਈਨਲ ‘ਚ ਪਹੁੰਚਣ ਲਈ ਆਪਣੀ ਸ਼ੁੱਭਕਾਮਨਾਵਾਂ ਦਿੱਤੀਆਂ ਨੇ ।

 

Sports has always been a great catalyst for equality and empowerment.

My best wishes to the Indian & Australian teams for the @T20WorldCup Final.

Let’s support them & #FillTheMCG as they create history. @ICC @UNICEF pic.twitter.com/EdHFD5kSPT

— Sachin Tendulkar (@sachin_rt) March 8, 2020

ਦੱਸ ਦਈਏ ICC Women's T20 World Cup ਦਾ ਫਾਈਨਲ ਮੁਕਾਬਲਾ ਹੈ ਉੱਥੇ ਹੀ ਅੱਜ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਜਨਮ ਦਿਨ ਵੀ ਹੈ ਤੇ ਅੰਤਰਾਸ਼ਟਰੀ ਮਹਿਲਾ ਦਿਵਸ ਵੀ ਏ ।

View this post on Instagram

 

Behind every successful daughter there is an ordinary father who has worked extremely hard to grow himself and his family into something special . Thanks dad for everything that you’ve ever provided to me . Happy Father’s day to all the lovely dads in the world ! #fathersday2019

A post shared by Harmanpreet Kaur (@imharmanpreet_kaur) on Jun 15, 2019 at 10:18pm PDT

ਦੱਸ ਦਈਏ ਕਿ ਹਰਮਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿਖੇ ਹੋਇਆ ਸੀ । ਹਰਮਨ ਅੱਜ ਆਪਣਾ 31ਵਾਂ ਜਨਮਦਿਨ ਹੈ, ਉਥੇ ਹੀ ਹਰਮਨ ਲਈ ਭਾਰਤ ਦੀ ਝੋਲੀ ‘ਚ ਟੀ20 ਵਿਸ਼ਵ ਕੱਪ ਪਾਉਣ ਦਾ ਖਾਸ ਮੌਕਾ ਹੈ । ਜੇ ਅਜਿਹਾ ਹੁੰਦਾ ਹੈ ਤਾਂ ਉਹ ਕਪਿਲ ਦੇਵ ਤੇ ਮਹੇਂਦਰ ਸਿੰਘ ਧੋਨੀ ਤੋਂ ਬਾਅਦ ਤੀਜੀ ਕਪਤਾਨ ਹੋਵੇਗੀ ਜੋ ਵਿਸ਼ਵ ਕੱਪ ਇੰਡੀਆ ਲਈ ਲੈ ਕੇ ਆਉਣਗੇ ।

Related Post