ਅੱਜ ਹੈ ਹਾਰਡੀ ਸੰਧੂ ਦਾ ਜਨਮ ਦਿਨ, ਦੋਸਤਾਂ ਨੇ ਦਿੱਤਾ ਗਾਇਕ ਨੂੰ ਬਰਥਡੇਅ ਸਰਪ੍ਰਾਈਜ਼, ਤਸਵੀਰਾਂ ਵਾਇਰਲ ਹੋਈਆਂ ਸੋਸ਼ਲ ਮੀਡੀਆ ‘ਤੇ

By  Lajwinder kaur September 6th 2020 01:01 PM

ਪੰਜਾਬੀ ਮਿਊਜ਼ਿਕ ਜਗਤ ਦੇ ਹੈਂਡਸਮ ਤੇ ਨਾਮੀ ਗਾਇਕ ਹਾਰਡੀ ਸੰਧੂ ਜੋ ਕਿ ਅੱਜ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ । ਸੋਸ਼ਲ ਮੀਡੀਆ ਉੱਤੇ ਫੈਨਜ਼ ਹਾਰਡੀ ਸੰਧੂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।

ਹਾਰਡੀ ਸੰਧੂ ਨੇ ਚੰਡੀਗੜ੍ਹ ‘ਚ ਦੋਸਤਾਂ ਦੇ ਨਾਲ ਆਪਣਾ ਬਰਥਡੇਅ ਸੈਲੀਬ੍ਰੇਟ ਕੀਤਾ ਹੈ । ਹਾਰਡੀ ਸੰਧੂ ਦੇ ਦੋਸਤਾਂ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਬਹੁਤ ਪਿਆਰਾ ਜਿਹਾ ਬਰਥਡੇਅ ਸਰਪ੍ਰਾਈਜ਼ ਦਿੱਤਾ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਤਸਵੀਰਾਂ ‘ਚ ਹਾਰਡੀ ਸੰਧੂ ਆਪਣੇ ਦੋਸਤਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।

View this post on Instagram

 

Happy Birthday to me. Not counting this year to my age. ?

A post shared by Harrdy Sandhu (@harrdysandhu) on Sep 5, 2020 at 12:59pm PDT

ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਹੈਪੀ ਬਰਥਡੇਅ ਟੂ ਮੀ...ਮੈਂ ਇਸ ਸਾਲ ਆਪਣੀ ਉਮਰ ਨਹੀਂ ਗਿਣ ਰਿਹਾ’ ਨਾਲ ਹੀ ਉਨ੍ਹਾਂ ਮਸਤੀ ਵਾਲਾ ਇਮੋਜ਼ੀ ਪੋਸਟ ਕੀਤਾ ਹੈ ।  ਇਸ ਪੋਸਟ ਉੱਤੇ ਮਿਸ ਪੂਜਾ, ਰੇਸ਼ਮ ਸਿੰਘ ਅਨਮੋਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਹਾਰਡੀ ਸੰਧੂ ਨੂੰ ਬਰਥਡੇਅ ਵਿਸ਼ ਕੀਤਾ ਹੈ । ਇਸ ਪੋਸਟ ਉੱਤੇ  ਵੱਡੀ ਗਿਣਤੀ 'ਚ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਹੁਤ ਜਲਦ ਕਬੀਰ ਖ਼ਾਨ ਦੀ ਬਾਲੀਵੁੱਡ ਫ਼ਿਲਮ ’83 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Related Post