ਅੱਜ ਹੈ ਗਾਇਕ ਜੱਸੀ ਗਿੱਲ ਦਾ ਜਨਮਦਿਨ, ਪ੍ਰਭ ਗਿੱਲ ਨੇ ਸ਼ੇਅਰ ਕੀਤਾ ਇਹ ਫਨੀ ‘ਬਰਥਡੇਅ ਗੀਤ’ ਵਾਲਾ ਵੀਡੀਓ,ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

By  Lajwinder kaur November 26th 2021 11:59 AM -- Updated: November 26th 2021 12:13 PM

26 ਨਵੰਬਰ ਯਾਨੀ ਕਿ ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਅਤੇ ਐਕਟਰ ਜੱਸੀ ਗਿੱਲ ਦਾ ਜਨਮ ਦਿਨ (Happy Birthday Jassie Gill)। ਜੀ ਹਾਂ ਜੱਸੀ ਗਿੱਲ ਅੱਜ ਆਪਣਾ 33ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੇ ਨੇ।  ਜੱਸੀ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਖ਼ਾਸ ਦੋਸਤ ਬੱਬਲ ਰਾਏ ਅਤੇ ਪ੍ਰਭ ਗਿੱਲ ਨੇ ਵੀ ਬਹੁਤ ਹੀ ਮਜ਼ੇਦਾਰ ਅੰਦਾਜ਼ ਚ ਜੱਸੀ ਨੂੰ ਬਰਥਡੇਅ ਵਿਸ਼ ਕੀਤਾ ਹੈ। ਗਾਇਕ ਪ੍ਰਭ ਗਿੱਲ ਨੇ ਇਹ ਮਜ਼ੇਦਾਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

Babbal Rai Wished Happy friendship day To Prabh Gill And Jassie Gill

ਇਸ ਵੀਡੀਓ ‘ਚ ਦੇਖ ਸਕਦੇ ਹੋ ਜੱਸੀ ਗਿੱਲ, ਬੱਬਲ ਰਾਏ ਅਤੇ ਕੁਝ ਹੋਰ ਮਿੱਤਰ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ‘ਹਮ ਭੀ ਅਗਰ ਬੱਚੇ ਹੋਤੇ ਨਾਮ ਹੋਤਾ ਬਬਲੂ ਡਬਲੂ ਹੋਤੇ ਤੋ ਖਾਣੇ ਕੋ ਮਿਲਤੇ ਲੱਡੂ’ ਵਾਲੀ ਇੰਸਟਾਗ੍ਰਾਮ ਰੀਲ ਉੱਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਜੱਸ ਗਿੱਲ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਜਾਣੋ ਕਿਉਂ ਨਰਾਜ਼ ਹੋਏ ਸਲਮਾਨ ਖ਼ਾਨ ਆਪਣੇ ਖ਼ਾਸ ਬਾਡੀਗਾਰਡ ਸ਼ੇਰਾ ਤੋਂ

 

jassie gill new song oye hoye

ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸੀ ਗਿੱਲ ਜਿਨ੍ਹਾਂ ਦਾ ਅਸਲ ਨਾਂਅ ਜਸਦੀਪ ਸਿੰਘ ਗਿੱਲ ਹੈ । ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸ ਸਾਲ ਉਨ੍ਹਾਂ ਨੂੰ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ ਆਫ 2020 ਦਾ ਖਿਤਾਬ ਵੀ ਮਿਲਿਆ ਸੀ। ਬਹੁਤ ਜਲਦ ਉਹ ਡੈਡੀ ਕੂਲ ਮੁੰਡੇ ਫੂਲ ਦੇ ਸਿਕਵਲ ਭਾਗ 'ਚ ਨਜ਼ਰ ਆਉਣਗੇ। ਹਾਲ ਹੀ ‘ਚ ਉਹ ਪੰਜਾਬੀ ਫ਼ਿਲਮ ‘ਫੁੱਫੜ ਜੀ’ ‘ਚ ਨਜ਼ਰ ਆਏ ਸੀ।

 

 

View this post on Instagram

 

A post shared by Prabh Gill (@prabhgillmusic)

 

Related Post