ਦੇਖੋ ਕਿਸ ਤਰ੍ਹਾਂ ਤੈਅ ਕੀਤਾ ਜਿੰਮੀ ਸ਼ੇਰਗਿੱਲ ਨੇ ਬਾਲੀਵੁੱਡ ਤੇ ਪਾਲੀਵੁੱਡ ਦਾ ਸਫਰ 

By  Rupinder Kaler December 3rd 2018 01:35 PM

ਆਪਣੀ ਅਦਾਕਾਰੀ ਕਰਕੇ ਬਾਲੀਵੁੱਡ ਵਿੱਚ ਖਾਸ ਪਹਿਚਾਣ ਬਨਾਉਣ ਵਾਲੇ ਜਿੰਮੀ ਸ਼ੇਰਗਿੱਲ ਆਪਣਾ ੪੯ਵਾਂ ਜਨਮ ਦਿਨ ਮਨਾ ਰਹੇ ਹਨ । ਸਾਲ 1996  ਵਿੱਚ ਗੁਲਜ਼ਾਰ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ 'ਮਾਚਿਸ' ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ੇਰਗਿੱਲ ਨੇ ਖਾਸ ਮੁਕਾਮ ਹਾਸਲ ਕਰ ਲਿਆ ਹੈ ।ਇਸ ਫਿਲਮ ਵਿੱਚ ਸ਼ੇਰਗਿੱਲ ਦਾੜੀ-ਮੁੱਛ ਨਾਲ ਨਜ਼ਰ ਆਏ ਸਨ ।

ਹੋਰ ਵੇਖੋ : ਸਟੂਡਿਓ ਰਾਊਂਡ ‘ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਮਹਾ-ਮੁਕਾਬਲਾ

https://www.instagram.com/p/BmyPjYcD4w2/

ਜਿਸ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਜਿੰਮੀ ਦੀ ਪਹਿਚਾਣ ਇੱਕ ਰੋਮਾਂਟਿਕ ਹੀਰੋ ਦੇ ਰੂਪ ਵਿੱਚ ਹੋਣ ਲੱਗੀ। ਜਿੰਮੀ ਦਾ ਜਨਮ 3 ਦਸੰਬਰ ਨੂੰ 1970 ਨੂੰ ਉੱਤਰ ਪ੍ਰਦੇਸ਼ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਂ ਸੱਤਿਆਜੀਤ ਸਿੰਘ ਸ਼ੇਰਗਿੱਲ ਸੀ । ਉਹ ਇੱਕ ਪੇਂਟਰ ਹਨ । ਜਿੰਮੀ ਨੇ ਆਪਣੀ ਪੜਾਈ ਉੱਤਰ ਪ੍ਰਦੇਸ਼ ਵਿੱਚ ਕੀਤੀ ਇਸ ਤੋਂ ਬਾਅਦ ਉਹ ਪੰਜਾਬ ਚਲੇ ਗਏ ।

ਹੋਰ ਵੇਖੋ : ਇਹ ਹੈ ਮਲਾਇਕਾ ਅਰੋੜਾ ਦੀ ਖੂਬਸੁਰਤੀ ਦਾ ਰਾਜ਼, ਦੇਖੋ ਵੀਡਿਓ

https://www.instagram.com/p/Bl8kBBDjFCj/

ਜਿੰਮੀ ਨੇ ਅਦਾਕਾਰੀ ਦੀ ਸਿੱਖਿਆ ਸ਼੍ਰੀਹਰਿਪਾਲ ਸਿੰਘ ਤੋਂ ਲਈ । ਇਸ ਤੋਂ ਬਾਅਦ ਉਹ ਮੁੰਬਈ ਚਲੇ ਗਏ । ਆਦਿਤਯਾ ਚੋਪੜਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਮੁਹੱਬਤੇਂ ਨਾਲ ਜਿੰਮੀ ਨੂੰ ਖਾਸ ਪਹਿਚਾਣ ਮਿਲੀ ।ਇਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਫਿਲਮ ਕਰਦੇ ਗਏ ਤੇ ਅੱਜ ਉਹ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ।ਏਨਾਂ ਹੀ ਨਹੀਂ ਜਿੰਮੀ ਸ਼ੇਰਗਿੱਲ ਨੇ ਪੰਜਾਬੀ ਫਿਲਮਾ ਵਿੱਚ ਵੀ ਖੁਬ ਨਾਂ ਕਮਾਇਆ ਹੈ । ਯਾਰਾਂ ਨਾਲ ਬਹਾਰਾਂ, ਮੰਨਤ, ਤੇਰਾ ਮੇਰਾ ਕੀ ਰਿਸ਼ਤਾ, ਮੁੰਡੇ ਯੂ ਕੇ ਦੇ, ਮੇਲ ਕਰਾ ਦੇ ਰੱਬਾ ਇਹਨਾਂ ਫਿਲਮਾਂ ਵਿੱਚ ਕੰਮ ਕਰਕੇ ਜਿੰਮੀ ਨੇ ਖੂਬ ਵਾਹ ਵਾਹੀ ਖੱਟੀ ਹੈ ।ਸੋ ਜਿੰਮੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ ।

ਹੋਰ ਵੇਖੋ : ਰਾਖੀ ਸਾਵੰਤ ਅਤੇ ਦੀਪਕ ਕਲਾਲ ਰਚਾਉਣਗੇ ਵਿਆਹ ,ਕੇਲੇ ਦੇ ਪੱਤੇ ਬੰਨ ਕੇ ਲਏਗੀ ਫੇਰੇ ,ਵੇਖੋ ਵੀਡਿਓ

https://www.instagram.com/p/Bm2W_ffjMt_/

Related Post