ਅੱਜ ਹੈ ਕਮਲ ਖੰਗੂਰਾ ਦਾ ਜਨਮ ਦਿਨ, ਜਾਣੋ ਅਸਲੀ ਵਜ੍ਹਾ ਕਿਉਂ ਬਣਾ ਲਈ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰੀ
ਕਮਲ ਖੰਗੂਰਾ ਅੱਜ ਯਾਨੀ ਕਿ 16 ਦਸੰਬਰ ਨੂੰ ਆਪਣਾ ਜਨਮ ਦਿਨ ਮਨਾ ਰਹੇ ਨੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ‘ਛੋਟੇ ਹੁੰਦੇ ਬਰਥ ਡੇਅ ਦਾ ਕਿੰਨਾ ਚਾਅ ਹੁੰਦਾ ਸੀ..ਤੇ ਅੱਜ ਵੇਖ ਲੋ..ਧੰਨਵਾਦ ਮੰਮੀ ਪ੍ਰਕਾਸ਼ ਕੌਰ ਜੀ..’
View this post on Instagram
Chote hunde birthday da kina chaa hunda si . ?? Te aj vekhlo ? ?Thankyou mummy@parkash8729
ਹੋਰ ਵੇਖੋ:ਐਮੀ ਵਿਰਕ ਨੇ ਸ਼ੇਅਰ ਕੀਤਾ ਆਪਣੇ ਨਵੇਂ ਸਿੰਗਲ ਟਰੈਕ ‘ਹਾਏ ਵੇ’ ਦਾ ਪੋਸਟਰ
ਜੇ ਝਾਤ ਮਾਈਏ ਕਮਲ ਖੰਗੂਰਾ ਦੇ ਜ਼ਿੰਦਗੀ ‘ਚ ਤਾਂ ਉਨ੍ਹਾਂ ਨੇ ਨਿੱਕੀ ਉਮਰ ‘ਚ ਹੀ ਮਾਡਲਿੰਗ ਜਗਤ ‘ਚ ਵੱਡਾ ਨਾਂਅ ਬਣਾ ਲਿਆ ਸੀ। ਕਮਲ ਖੰਗੂਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ,ਜਿੱਥੇ ਉਹ ਪੜੇ ਲਿਖੇ ਤੇ ਵੱਡੇ ਹੋਏ ਸਨ। ਜਦੋਂ ਕਿ ਉਹ ਸੰਗਰੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪੰਜਾਬੀ ਗੀਤਾਂ ‘ਚ 13 ਸਾਲ ਦੀ ਉਮਰ ‘ਚ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਉਹ ਸਮਾਂ ਸੀ ਜਦੋਂ ਉਹ ਹਰ ਦੂਜੇ ਜਾਂ ਤੀਜੇ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਸਨ। ਪੰਜਾਬੀ ਗੀਤਾਂ ਦੇ ਵੀਡੀਓ ‘ਚ ਉਨ੍ਹਾਂ ਦਾ ਪੂਰਾ ਬੋਲ ਬਾਲਾ ਸੀ। ਪਰ ਇਸ ਸਭ ਦੇ ਚਲਦੇ ਉਹ ਅਚਾਨਕ ਇੰਡਸਟਰੀ ਵਿੱਚੋਂ ਗਾਇਬ ਹੋ ਗਏ ਸਨ।
View this post on Instagram
Which one is your favourite? “ Jatta Veh “ Or “Glock “ ??For me Both ❣️?
ਜਿਸ ਬਾਰੇ ਕਮਲ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਕੰਮ ਦੇ ਚੱਕਰ ਵਿੱਚ ਉਹਨਾਂ ਦੀ ਪੜਾਈ ਅਧੂਰੀ ਰਹਿ ਗਈ ਸੀ। ਇਸ ਲਈ ਉਹਨਾਂ ਨੇ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਇੰਡਟਰੀ ਤੋਂ ਥੋੜੇ ਸਮੇਂ ਲਈ ਦੂਰੀ ਬਣਾ ਲਈ ਸੀ। ਹੁਣ ਤੱਕ ਉਹ 200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ। ਕਮਲ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 2014 ਵਿੱਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾ ਲਿਆ ਸੀ ।
View this post on Instagram
My journey Bachpan tn leke hun tak Thankyou baba ji ?? #kamalkhangura
ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਭ ਨੂੰ ਮੋਹ ਲੈਣ ਵਾਲੀ ਕਮਲ ਖੰਗੂਰਾ ਨੇ ਇਸੇ ਸਾਲ ਫਿਰ ਤੋਂ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵਾਪਸੀ ਕੀਤੀ ਹੈ। ਉਹ ਪੰਜਾਬੀ ਫ਼ਿਲਮ ਟਾਈਟੈਨਿਕ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਹ ਮੁੜ ਤੋਂ ਪੰਜਾਬੀ ਗੀਤਾਂ ‘ਚ ਕਾਫੀ ਸਰਗਰਮ ਨੇ। ਉਹ ਰੌਸ਼ਨ ਪ੍ਰਿੰਸ, ਮਨਕਿਰਤ ਔਲਖ, ਗੀਤਾ ਜ਼ੈਲਦਾਰ ਵਰਗੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਦੇ ਜਾਦੂ ਬਿਖੇਰ ਚੁੱਕੇ ਹਨ।