ਦੇਖੋ ਤਸਵੀਰਾਂ : ਪੰਜਾਬੀ ਮਾਡਲ ਤੇ “ਗੁੱਡਨ ਤੁਮਸੇ ਨਾ ਹੋ ਪਾਏਗਾ” ਫੇਮ ਐਕਟਰੈੱਸ ਕਨਿਕਾ ਮਾਨ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ 27ਵਾਂ ਬਰਥਡੇਅ

By  Lajwinder kaur October 7th 2020 12:48 PM -- Updated: October 7th 2020 01:25 PM

ਪੰਜਾਬੀ ਮਾਡਲ ਕਨਿਕਾ ਮਾਨ (Kanika Mann) ਜੋ ਕਿ ਟੀਵੀ ਜਗਤ ਦੀ ਨਾਮੀ ਐਕਟਰੈੱਸ ਨੇ । “ਗੁੱਡਨ ਤੁਮਸੇ ਨਾ ਹੋ ਪਾਏਗਾ” ਫੇਮ ਐਕਟਰੈੱਸ ਕਨਿਕਾ ਮਾਨ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ ।kanika mann birthday pic-1 ਹੋਰ ਪੜ੍ਹੋ : ਭੰਗੜੇ ਵਾਲੀ ਡਰੈੱਸ ‘ਚ ਨਜ਼ਰ ਆ ਰਹੇ ਇਸ ਪੰਜਾਬੀ ਗਾਇਕ ਨੂੰ ਕੀ ਤੁਸੀਂ ਪਹਿਚਾਣਿਆ ? ਪਿਆਰ ਦੇ ਗੀਤਾਂ ਦਾ ਹੈ ਬਾਦਸ਼ਾਹ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ‘ਚ ਉਹ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

kanika enjoying with friends

ਇਨ੍ਹਾਂ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਕਨਿਕਾ ਮਾਨ ਨੇ ਲਿਖਿਆ ਹੈ, ਹੈਪੀ ਬਰਥਡੇਅ ਟੂ ਮੀ । ਇਸ ਪੋਸਟ ਉੱਤੇ ਟੀਵੀ ਜਗਤ ਦੇ ਕਈ ਕਲਾਕਾਰਾਂ ਨੇ ਕਮੈਂਟ ਕਰਕੇ ਕਨਿਕਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ । ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ ।

kanika mann celebrates 27th birthday

ਜੇ ਗੱਲ ਕਰੀਏ ਕਨਿਕਾ ਮਾਨ ਜੋ ਕਿ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ । ਉਹ ਪੰਜਾਬੀ ਗੀਤ ਜਿਵੇਂ ਕਿ ਵਿਆਹ, ਪਾਬੰਦੀਆਂ, ਕੱਠਪੁਥਲੀ, ਮੇਰੀ ਜਿਹੀ, ਤੇਰੇ ਨਖ਼ਰੇ ਵਰਗੇ ਕਈ ਗੀਤਾਂ ਵਿੱਚ ਕੰਮ ਕਰ ਚੁੱਕੀ ਹੈ ।

Related Post