ਜਨਮ ਦਿਨ ‘ਤੇ ਜਾਣੋਂ ਕੁਲਵਿੰਦਰ ਸਿੰਘ ਜੱਸੜ ਤੋਂ ਕਿਵੇਂ ਬਣੇ ਕੁਲਵਿੰਦਰ ਬਿੱਲਾ

By  Lajwinder kaur February 2nd 2020 06:14 PM

ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਕੁਲਵਿੰਦਰ ਬਿੱਲਾ ਦਾ ਜਨਮ ਦਿਨ ਹੈ। ਜੀ ਹਾਂ ਪੰਜਾਬ ਦੇ ਛੋਟੇ ਜਿਹੇ ਜ਼ਿਲ੍ਹਾ ਮਾਨਸਾ ਦੇ ਜੰਮਪਲ ਹਨ। ਉਨ੍ਹਾਂ ਦਾ ਜਨਮ 2 ਫਰਵਰੀ 1984 ਨੂੰ ਮਾਤਾ ਗੁਰਜੀਤ ਕੌਰ ਤੇ ਪਿਤਾ ਮੱਘਰ ਸਿੰਘ ਦੇ ਘਰ ਹੋਇਆ ਸੀ।

View this post on Instagram

 

PTC Network wishes a very Happy Birthday to @kulwinderbilla. #HappyBirthdayKulwinderBilla #KulwinderBillaBirthday #KulwinderBilla #Pollywood #PTCPunjabi #PTCNetwork

A post shared by PTC Punjabi (@ptc.network) on Feb 2, 2020 at 1:23am PST

ਦੱਸ ਦਈਏ ਕੁਲਵਿੰਦਰ ਬਿੱਲਾ ਦਾ ਅਸਲ ਨਾਂਅ ਕੁਲਵਿੰਦਰ ਸਿੰਘ ਜੱਸੜ ਹੈ। ਜੇ ਗੱਲ ਕਰੀਏ ਉਨ੍ਹਾਂ ਦੀ ਪੜ੍ਹਾਈ ਦੀ ਤਾਂ ਉਨ੍ਹਾਂ ਨੇ ਮਿਊਜ਼ਿਕ ਵਿੱਚ ਗ੍ਰੇਜੂਏਸ਼ਨ ਅਤੇ ਐੱਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਐੱਮ. ਫਿਲ ਕੀਤੀ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਜ਼ਿਕ ‘ਚ ਹੀ ਪੀਐੱਚਡੀ ਵੀ ਕੀਤੀ ਹੋਈ ਹੈ।

ਉਹਨਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਤੇ ਉਹ ਕਾਲਜ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਗਾਉਂਦੇ ਸਨ। ਜਿਸਦੇ ਚੱਲਦੇ ਉਨ੍ਹਾਂ ਦੇ ਪ੍ਰੋਫੈਸਰ ਕੁਲਵਿੰਦਰ ਬਿੱਲਾ ਨੂੰ ਕਹਿੰਦੇ ਸਨ ਕਿ ਉਸ ਨੂੰ ਕੋਈ ਗਾਣਾ ਕੱਢਣ ਚਾਹੀਦਾ ਹੈ। ਇਸ ਤੋਂ ਬਾਅਦ 2007  ਵਿੱਚ ਕੁਲਵਿੰਦਰ ਬਿੱਲਾ ਨੇ ਇੱਕ ਡੱਮੀ ਗਾਣਾ ਰਿਕਾਰਡ ਕਰਵਾਇਆ ਸੀ। ਇਸ ਤੋਂ ਬਾਅਦ ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਦੇ ਇਸ ਗਾਣੇ ਦੀ ਵੀਡਿਓ ਬਣਾਕੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ।

‘ਕਾਲੇ ਰੰਗ ਦਾ ਯਾਰ’ ਗੀਤ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣ ਗਏ ਸਨ। ਜੀ ਹਾਂ ਇਸ ਗੀਤ ਦੇ ਨਾਲ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਛਾਪ ਛੱਡ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਟਿੱਚ ਬਟਨ, ਅੰਗਰੇਜ਼ੀ ਵਾਲੀ ਮੈਡਮ, ਮੇਰਾ ਦੇਸ਼ ਹੋਵੇ ਪੰਜਾਬ, ਸੁੱਚਾ ਸੂਰਮਾ, ਸੰਗਦੀ -ਸੰਗਦੀ, ਤੇਰੇ ਵਾਲਾ ਜੱਟ, ਸੋਹਣਾ ਸੱਜਣ, ਬੈਟਰੀ, ਮੋਮ ਦੀਆਂ ਡਲੀਆਂ, ਬਰੈਂਡਡ ਚਿਹਰੇ, ਬਲਗੇੜੀ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

ਉਹਨਾਂ ਦਾ ਵਿਆਹ ਰਵਿੰਦਰ ਕੌਰ ਨਾਲ ਹੋਇਆ ਹੈ। ਉਨ੍ਹਾਂ ਦੀ ਇੱਕ ਧੀ ਵੀ ਹੈ ਜਿਸਦਾ ਨਾਂਅ ਉਨ੍ਹਾਂ ਨੇ ਸਾਂਝ ਰੱਖਿਆ ਹੈ। ਉਹ ਅਕਸਰ ਆਪਣੀ ਬੇਟੀ ਦੇ ਨਾਲ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।

 

View this post on Instagram

 

“PARAHUNEYAN NU DAFA KARO” @rubina.bajwa @karamjitanmol @harbysangha @simerjitsingh73 @bansal7170 #MohanMaggu @omjeegroup @amritrajchadha @rakeshdhawanofficial

A post shared by Kulwinderbilla (@kulwinderbilla) on Sep 28, 2019 at 12:51am PDT

ਪੰਜਾਬੀ ਗੀਤਾਂ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਕਾਫੀ ਸਰਗਰਮ ਨੇ। ਉਨ੍ਹਾਂ ਨੇ ‘ਪ੍ਰਾਹੁਣਾ’ ਫ਼ਿਲਮ ਦੇ ਨਾਲ ਅਦਾਕਾਰੀ ਖੇਤਰ 'ਚ ਆਗਾਜ਼ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਸਾਲ ਉਹ ਟੈਲੀਵਿਜ਼ਨ ਤੇ ਪ੍ਰਾਹੁਣਿਆਂ ਨੂੰ ਦਫਾ ਕਰੋ ਵਰਗੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

Related Post