ਜਨਮ ਦਿਨ ‘ਤੇ ਮਨਿੰਦਰ ਕੈਲੇ ਨੇ ਪਹਿਲੀ ਵਾਰ ਕੀਤਾ ਦਿਲ ਦਾ ਇਜ਼ਹਾਰ, ਕੌਣ ਹੈ ਉਨ੍ਹਾਂ ਦਾ ਪਿਆਰ..?

By  Lajwinder kaur March 4th 2020 03:24 PM

ਪੰਜਾਬੀ ਗੀਤਕਾਰ ਤੇ ਗਾਇਕ ਮਨਿੰਦਰ ਕੈਲੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ । ਜੀ ਹਾਂ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਆਪਣੇ ਪਿਆਰ ਦਾ ਨਾਂਅ ਸ਼ੇਅਰ ਕੀਤਾ ਹੈ । ਜੀ ਹਾਂ ਕੱਲ੍ਹ ਯਾਨੀਕਿ 3 ਮਾਰਚ ਨੂੰ ਮਨਿੰਦਰ ਕੈਲੇ ਦਾ ਜਨਮ ਦਿਨ ਸੀ । ਜਿਸਦੇ ਚੱਲਦੇ ਉਨ੍ਹਾਂ ਦੇ ਪਿਆਰ ਨੇ ਉਨ੍ਹਾਂ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ ਹੈ । ਜਿਸਦੀ ਤਸਵੀਰ ਮਨਿੰਦਰ ਕੈਲੇ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਧੰਨਵਾਦ ਮੇਰੇ ਪਿਆਰ ..ਮੇਰੇ ਜਨਮਦਿਨ ਨੂੰ ਇੰਨਾ ਖ਼ਾਸ ਮਨਾਉਣ ਲਈ ਤੇ ਇੰਨੇ ਪਿਆਰੇ ਸਰਪ੍ਰਾਈਜ਼ ਦੇਣ ਲਈ #lotsoflove ਰਮਨ ਮਨਿੰਦਰ ਕੈਲੇ’

 

View this post on Instagram

 

Thank you my love ♥️ for making my birthday so special with beautiful surprise ????? #lotsoflove RamanManinderKailey ?

A post shared by Maninder Kailey (@maninderkailey) on Mar 3, 2020 at 7:37am PST

ਹੋਰ ਵੇਖੋ:ਪੰਜਾਬੀ ਗਾਇਕ ਆਮਿਰ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Jatt Di Queen’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਤਸਵੀਰ ‘ਚ ਮਨਿੰਦਰ ਕੈਲੇ ਬੈੱਡ ਤੇ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੇ ਹੱਥਾਂ ‘ਚ ਗੁਲਾਬਾਂ ਦਾ ਗੁਲਦਸਤਾ, ਬੈੱਡ ਉੱਤੇ ਫੁੱਲਾਂ ਦੇ ਨਾਲ ਦਿਲ ਤੇ ਕੇਕ ਦਿਖਾਈ ਦੇ ਰਿਹਾ ਹੈ । ਦਰਸ਼ਕਾਂ ਨੂੰ ਇਹ ਤਸਵੀਰ ਬਹੁਤ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਤਾਂ ਮਨਿੰਦਰ ਕੈਲੇ ਦੀ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਪ੍ਰਭ ਗਿੱਲ, ਮਹਿਤਾਬ ਵਿਰਕ, ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਅਖਿਲ ਤੇ ਕਈ ਹੋਰ ਨਾਮੀ ਗਾਇਕ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕ ਜਿਵੇਂ ਪਿਆਰ ਨਹੀਂ ਘੱਟਦਾ, ਘਰਵਾਲੀ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਆਪਣੇ ਗੀਤ ਦੇ ਚੁੱਕੇ ਨੇ ।

Related Post