ਸਾਕਸ਼ੀ ਧੋਨੀ ਨੇ ਪਤੀ ਐੱਮ.ਐੱਸ ਧੋਨੀ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ, ਸਾਲ 2019 ‘ਚ ਧੋਨੀ ਲਈ ਸੁਸ਼ਾਂਤ ਸਿੰਘ ਰਾਜਪੂਤ ਨੇ ਫੇਸਬੁੱਕ ‘ਤੇ ਸ਼ੇਅਰ ਕੀਤਾ ਸੀ ਇੱਕ ਵੀਡੀਓ

By  Lajwinder kaur July 7th 2020 02:37 PM

ਸਾਬਕਾ ਇੰਡੀਅਨ ਕਪਤਾਨ ਮਹੇਂਦਰ ਸਿੰਘ ਧੋਨੀ ਜਿਨ੍ਹਾਂ ਦੇ ਬਰਥਡੇਅ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਹੈਸ਼ਟੈੱਗ ਟਰੈਂਡ ਕਰ ਰਹੇ ਨੇ । ਇੰਟਰਨੈੱਟ ‘ਤੇ ਧੋਨੀ ਦੀਆਂ ਕ੍ਰਿਕੇਟ ਵੀਡੀਓਜ਼ ਤੇ ਤਸਵੀਰਾਂ ਖੂਬ ਸ਼ੇਅਰ ਹੋ ਰਹੀਆਂ ਨੇ ।

 

View this post on Instagram

 

Marking the date you were born, another year older, greyed a bit more, become smarter and sweeter. (Literally ??) You are a man who will not be moved by all the sweet wishes and gifts. Let’s celebrate another year of your life by cutting a cake and blowing the candles! Happy Birthday, Husband!!

A post shared by Sakshi Singh Dhoni (@sakshisingh_r) on Jul 6, 2020 at 10:23pm PDT

  

ਹੋਰ ਵੇਖੋ: ‘ਅਰਦਾਸ ਕਰਾਂ’ ਦਾ ਇਹ ਸੀਨ ਕਿਸ-ਕਿਸ ਨੂੰ ਹੈ ਯਾਦ, ਸ਼ਿੰਦਾ ਦੀ ਅਦਾਕਾਰੀ ਕਰ ਰਹੀ ਹੈ ਸਭ ਨੂੰ ਭਾਵੁਕ, ਦੇਖੋ ਇਹ ਵੀਡੀਓ

ਉਨ੍ਹਾਂ ਦੀ ਲਾਈਫ ਪਾਟਨਰ ਸਾਕਸ਼ੀ ਧੋਨੀ ਨੇ ਵੀ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਧੋਨੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਨਾਲ ਹੀ ਕੁਝ ਅਣਦੇਖੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਇਸ ਪੋਸਟ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਨੇ । ਹੁਣ ਤੱਕ ਚਾਰ ਲੱਖ ਤੋਂ ਵੀ ਵੱਧ ਲਾਈਕਸ ਇਸ ਪੋਸਟ ਨੂੰ ਆ ਚੁੱਕੇ ਨੇ ।

ਮਹੇਂਦਰ ਸਿੰਘ ਧੋਨੀ ਦੇ ਜੀਵਨ ਉੱਤੇ ਬਣੀ ਫ਼ਿਲਮ ‘ਚ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਸੀ । ਜਿਸ ਨੂੰ ਦਰਸ਼ਕਾਂ ਨੂੰ ਖੂਬ ਪਸੰਦ ਕੀਤਾ ਸੀ । ਸਾਲ 2019 ‘ਚ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਧੋਨੀ ਦੇ ਲਈ ਪੋਸਟ ਪਾਈ ਸੀ । ਇਸ ਪੋਸਟ ‘ਚ ਸੁਸ਼ਾਂਤ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ । ਜਿਸ ‘ਚ ਧੋਨੀ ਤੇ ਸੁਸ਼ਾਂਤ ਸਿੰਘ ਰਾਜਪੂਤ ਇਕੱਠੇ ਨਜ਼ਰ ਆ ਰਹੇ ਨੇ । ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ ।

Related Post