Happy Birthday Nimrat Khaira: ਜਨਮ ਦਿਨ ’ਤੇ ਜਾਣੋ ਕਿਸ ਘਟਨਾ ਨੇ ਬਦਲ ਦਿੱਤੀ ਨਿਮਰਤ ਖਹਿਰਾ ਦੀ ਜ਼ਿੰਦਗੀ

By  Lajwinder kaur August 8th 2021 03:08 PM

ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਨਿਮਰਤ ਖਹਿਰਾ ਦਾ ਬਰਥਡੇਅ । ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ ‘ਚ 1992 ‘ਚ ਹੋਇਆ । ਉਨ੍ਹਾਂ ਦਾ ਪੂਰਾ ਨਾਂਅ ਨਿਮਰਤਪਾਲ ਕੌਰ ਖਹਿਰਾ ਹੈ, ਪਰ ਮਿਊਜ਼ਿਕ ਜਗਤ 'ਚ ਉਨ੍ਹਾਂ ਨੂੰ ਨਿਮਰਤ ਖਹਿਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

Nimrat Khaira Made Cute Video On Hindi Song 'Dhadak' image source- instagram

ਹੋਰ ਪੜ੍ਹੋ : ਦੁਲਹਣ ਵਾਂਗ ਸੱਜੀ ਨਜ਼ਰ ਆਈ ਅਦਾਕਾਰਾ ਜਪਜੀ ਖਹਿਰਾ, ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ

ਹੋਰ ਪੜ੍ਹੋ : ਸਿੰਗਾ ਲੈ ਕੇ ਆ ਰਹੇ ਨੇ ਨਵਾਂ ਗੀਤ ‘RAJA RANI’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਪੋਸਟਰ

Nimrat Khaira made a video on the song 'Kajra Mohabbat Wala' image source- instagram

ਸੋਸ਼ਲ ਮੀਡੀਆ ਉੱਤੇ ਨਿਮਰਤ ਖਹਿਰਾ ਨੂੰ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਪ੍ਰਸ਼ੰਸਕ ਤੇ ਕਲਾਕਾਰ ਪੋਸਟਾਂ ਪਾ ਕੇ ਨਿਮਰਤ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ptc network happy birthday nimrat khaira image source- instagram

ਦਰਅਸਲ ਨਿਮਰਤ ਖਹਿਰਾ ਨੇ ਸਕੂਲ ‘ਚ ਇੱਕ ਛੋਟਾ ਜਿਹਾ ਵਾਕਾ ਹੋਇਆ ਸੀ।  ਜਦੋਂ ਉਹ ਅੱਠਵੀਂ ਜਾਂ ਸੱਤਵੀਂ ਜਮਾਤ ‘ਚ ਪੜ੍ਹਦੇ ਸਨ ਤਾਂ ਸਕੂਲ ‘ਚ ਕੋਈ ਪ੍ਰੋਗਰਾਮ ਹੋ ਰਿਹਾ ਸੀ ਅਤੇ ਉਹ ਵੀ ਪਰਫਾਰਮ ਕਰਨ ਲਈ ਗਈ ਪਰ ਜਿਉਂ ਹੀ ਉਨ੍ਹਾਂ ਨੇ ਮਾਈਕ ਨੂੰ ਫੜਿਆ ਤਾਂ ਕਿਸੇ ਨੇ ਉਨ੍ਹਾਂ ਤੋਂ ਮਾਈਕ ਖੋਹ ਲਿਆ ਅਤੇ ਇਸ ਕਾਰਨ ਉਨ੍ਹਾਂ ਦੇ ਬਾਲ ਮਨ ‘ਤੇ ਡੂੰਘੀ ਸੱਟ ਲੱਗੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਗਾਇਕੀ ਦੇ ਖੇਤਰ ‘ਚ ਹੀ ਕੁਝ ਕਰ ਕੇ ਵਿਖਾਉਣਗੇ ।

Nimrat khaira

ਜੇ ਗੱਲ ਕਰੀਏ ਨਿਮਰਤ ਖਹਿਰਾ ਦੇ ਗਾਇਕੀ ਵਾਲੇ ਸਫ਼ਰ ਦੀ ਤਾਂ ਉਨ੍ਹਾਂ ਦੀ ਗਾਇਕੀ ਦੇ ਸੁਫਨਿਆਂ ਨੂੰ ਖੰਭ ਮਿਲੇ ਸਾਲ 2012 ‘ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਸ਼ੋਅ ਵਾਇਸ ਆਫ਼ ਪੰਜਾਬ ‘ਚ । ਇਸ ਸ਼ੋਅ ‘ਚ ਉਨ੍ਹਾਂ ਨੇ ਭਾਗ ਲੈ ਤੇ ਆਪਣੀ ਮਿਹਨਤ ਸਦਕੇ ਵਾਇਸ ਆਫ਼ ਪੰਜਾਬ ਦਾ ਖਿਤਾਬ ਜਿੱਤਿਆ । ਉਨ੍ਹਾਂ ਦਾ ਪਹਿਲਾ ਗਾਣਾ ਰੱਬ ਕਰਕੇ ਨਿਸ਼ਾਂਤ ਭੁੱਲਰ ਨਾਲ ਆਇਆ ਸੀ । ਦੂਜਾ ਗੀਤ ਐੱਸਪੀ ਦੇ ਰੈਂਕ ਵੀ ਹਿੱਟ ਗੀਤ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ । ਨਿਮਰਤ ਖਹਿਰਾ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੀ ਹੈ। ਬਹੁਤ ਜਲਦ ਉਹ ਜੋੜੀ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by PTC Punjabi (@ptc.network)

 

Related Post