ਪੜ੍ਹਾਈ ‘ਚ ਕਈ ਐਕਟਰੈੱਸ ਤੋਂ ਅੱਗੇ ਹੈ ਪਰੀਨਿਤੀ ਚੋਪੜਾ, ਜਾਣੋ ਜਨਮ ਦਿਨ ‘ਤੇ ਖ਼ਾਸ ਗੱਲਾਂ

By  Lajwinder kaur October 22nd 2019 12:41 PM -- Updated: October 22nd 2019 12:42 PM

ਬਾਲੀਵੁੱਡ ਦੀ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਪਰੀਨਿਤੀ ਚੋਪੜਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਉਹ ਭਾਵੇਂ ਫ਼ਿਲਮਾਂ ‘ਚ ਕੁਝ ਖ਼ਾਸ ਨਾ ਕਰ ਪਾਏ ਹੋਣ ਪਰ ਪੜ੍ਹਾਈ ਦੇ ਮਾਮਲੇ ਉਹ ਕਈ ਐਕਟਰੈੱਸ ਤੋਂ ਅੱਗੇ ਹੈ। ਪਰੀਨਿਤੀ ਦਾ ਜਨਮ 22 ਅਕਤੂਬਰ ਨੂੰ ਅੰਬਾਲਾ ‘ਚ ਹੋਇਆ ਸੀ। ਉਹ ਬਚਪਨ ਤੋਂ ਹੀ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸਨ। ਜਿਸਦੇ ਚੱਲਦੇ 12ਵੀਂ ‘ਚ ਉਨ੍ਹਾਂ ਨੇ ਪੂਰੇ ਇੰਡੀਆ 'ਚੋਂ ਟਾਪ ਕੀਤਾ ਸੀ ਤੇ ਉਨ੍ਹਾਂ ਨੂੰ ਨੈਸ਼ਨਲ ਲੇਵਲ ‘ਤੇ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਿਜ਼ਨੈੱਸ, ਫਾਇਨਾਸ ਤੇ ਅਰਥ ਸ਼ਾਸ਼ਤਰ ‘ਚ ਟ੍ਰਿਪਲ ਆਨਰ ਕੀਤਾ ਹੋਇਆ ਹੈ।

 

View this post on Instagram

 

Mimi and Tisha are now Elsa and Anna!! ?Us #ChopraSisters are finally coming together for Disney’s Frozen 2!! Can’t wait for you guys to see us… I mean HEAR us bring these amazing, strong characters to life in Hindi. #Frozen 2 in theatres on 22nd November 2019. @priyankachopra @disneyfilmsindia #FrozenSisters

A post shared by Parineeti Chopra (@parineetichopra) on Oct 17, 2019 at 10:31pm PDT

ਹੋਰ ਵੇਖੋ:‘ਪਛਤਾਓਗੇ’ ਗਾਣੇ ਦੇ ਬੋਲਾਂ ਨੂੰ ਇਸ ਡਾਂਸਰ ਨੇ ਆਪਣੇ ਡਾਂਸ ਸਟੈੱਪਸ ਦੇ ਰਾਹੀਂ ਕੀਤਾ ਬਿਆਨ, ਜਾਨੀ ਨੇ ਸਾਂਝਾ ਕੀਤਾ ਵੀਡੀਓ

ਪਰ ਕਹਿੰਦੇ ਨੇ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਵਿਦੇਸ਼ ‘ਚ ਇਨਵੇਸਟਮੈਂਟ ਮੈਨੇਜਰ ਦੀ ਜਾਬ ਕਰਦੀ ਸੀ ਪਰ 2009 ਆਈ ਆਰਥਿਕ ਮੰਦੀ ਦੇ ਚੱਲਦੇ ਉਹ ਮਾਨਚੈਸਟਰ ਤੋਂ ਵਾਪਿਸ ਭਾਰਤ ਆ ਗਏ ਤੇ ਇੱਥੇ ਆ ਕੇ ਯਸ਼ਰਾਜ ਫਿਲਮਸ ‘ਚ ਪੀ ਆਰ ਕੰਸਲਟੇਂਟ ਦੇ ਰੂਪ ‘ਚ ਕੰਮ ਕਰਨ ਲੱਗ ਪਏ ਸਨ।

ਪਰ ਉਨ੍ਹਾਂ ਦੀ ਜਗ੍ਹਾ ਪਰਦੇ ਦੇ ਪਿਛੇ ਨਹੀਂ ਸਗੋਂ ਅੱਗੇ ਸੀ। ਜਿਸਦੇ ਚੱਲਦੇ 2011 ‘ਚਲੇਡੀਜ਼ ਵਰਸਿਜ਼ ਰਿੱਕੀ ਬਹਿਲ ਫ਼ਿਲਮ ਦੇ ਨਾਲ ਡੈਬਿਊ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਜਿਵੇਂ ਇਸ਼ਕਜ਼ਾਦੇ, ਗੋਲਮਾਲ ਅਗੇਨ, ਦਾਵਤ-ਏ-ਇਸ਼ਕ, ਮੇਰੀ ਪਿਆਰੀ ਬਿੰਦੂ, ਨਮਸਤੇ ਇੰਗਲੈਂਡ ਤੇ ਕੇਸਰੀ ਵਰਗੀ ਫ਼ਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਦਾ ਪ੍ਰਦਰਸ਼ਨ ਕਰ ਚੁੱਕੇ ਹਨ। 

ਅਦਾਕਾਰੀ ਤੋਂ ਇਲਾਵਾ ਉਹ ਬਹੁਤ ਵਧੀਆ ਗਾਇਕਾ ਵੀ ਨੇ ਉਨ੍ਹਾਂ ਨੇ ਪਿਆਰੀ ਬਿੰਦੂ ਤੇ ਕੇਸਰੀ ਫ਼ਿਲਮ ‘ਚ ਆਪਣੀ ਆਵਾਜ਼ ਦਾ ਵੀ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਜਲਦ ਹਾਲੀਵੁੱਡ ਫ਼ਿਲਮ FROZEN 2 ਦੇ ਹਿੰਦੀ ਵਰਜ਼ਨ ‘ਚ ਪ੍ਰਿਯੰਕਾ ਤੇ ਪਰੀਨਿਤੀ ਦੀ ਆਵਾਜ਼ ਸੁਣਨ ਨੂੰ ਮਿਲੇਗੀ।

Related Post