47 ਸਾਲਾ ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਹਰਭਜਨ ਸਿੰਘ ਨੇ ਫੋਟੋ ਸ਼ੇਅਰ ਕਰਕੇ ਕੀਤਾ ਵਿਸ਼
ਕ੍ਰਿਕੇਟ ਦੀ ਦੁਨੀਆ ਦੇ ਭਗਵਾਨ ਕਹਿ ਜਾਣ ਵਾਲੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ। ਭਾਰਤ ਰਤਨ ਨਾਲ ਸਨਮਾਨਿਤ ਸਚਿਨ ਰਮੇਸ਼ ਤੇਂਦੁਲਕਰ ਦਾ ਜਨਮ 24 ਅਪ੍ਰੈਲ 1973 ‘ਚ ਹੋਇਆ ਸੀ ।

ਇੰਡੀਆ ਦੇ ਮਹਾਨ ਕ੍ਰਿਕੇਟ ਖਿਡਾਰੀ ਸਚਿਨ ਤੇਂਦਲੁਕਰ ਨੇ ਸਾਲ 2014 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ । ਸਚਿਨ ਤੇਂਦੁਲਕਰ ਦੇ ਨਾਂ ਕਈ ਇਤਿਹਾਸਕ ਰਿਕਾਰਡ ਬਣੇ ਨੇ ਜਿਨ੍ਹਾਂ ਨੂੰ ਹਲੇ ਤੱਕ ਕੋਈ ਤੋੜ ਨਹੀਂ ਪਾਇਆ ਹੈ । ਪਰ ਦੁਨੀਆ ਦੇ ਕੋਨੇ ਕੋਨੇ ‘ਚ ਉਨ੍ਹਾਂ ਨੂੰ ਚਾਹੁਣ ਵਾਲੇ ਵੱਸਦੇ ਨੇ । ਖੇਡ ਦੇ ਮੈਦਾਨ ਤੋਂ ਬਾਅਦ ਉਹ ਕ੍ਰਿਕੇਟ ਮੈਚਾਂ ਦੀ ਕਮੈਂਟਰੀ ਕਰਦੇ ਹੋਏ ਨਜ਼ਰ ਆਉਂਦੇ ਨੇ ।
View this post on Instagram
ਖੇਡ ਜਗਤ ‘ਚ ਨਾਮੀ ਹਸਤੀਆਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੀਆਂ ਨੇ । ਪੰਜਾਬ ਦੇ ਸਟਾਰ ਖਿਡਾਰੀ ਰਹਿ ਚੁੱਕੇ ਹਰਭਜਨ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਫੋਟੋ ਕੌਲਾਜ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹੈਪੀ ਬਰਥਡੇਅ ਸਚਿਨ ਤੇਂਦੁਲਕਰ ਭਾਜੀ, ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਉਨ੍ਹਾਂ ਨੇ ਤੁਹਾਡੇ ਨਾਲ ਮਿਲਾਇਆ ।ਬਹੁਤ ਸਾਰਾ ਪਿਆਰ , ਸੁਰੱਖਿਅਤ ਰਹੋ’ ਇਸ ਪੋਸਟ ਤੇ ਪ੍ਰਸ਼ੰਸਕ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।
View this post on Instagram
ਕੋਰੋਨਾ ਵਾਇਰਸ ਦੇ ਇਸ ਮੁਸ਼ਕਿਲ ਸਮੇਂ ‘ਚ ਹਰਭਜਨ ਸਿੰਘ ਤੇ ਸਚਿਨ ਤੇਂਦੁਲਕਰ ਵੀ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕੇ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦੇ ਰਹੇ ਨੇ ।