ਜਨਮ ਦਿਨ 'ਤੇ ਸਲਮਾਨ ਖਾਨ ਨੇ ਬੱਚਿਆਂ ਨਾਲ ਕੀਤੀ ਮਸਤੀ, ਦੇਖੋ ਵੀਡਿਓ 

By  Rupinder Kaler December 27th 2018 01:27 PM

ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ 'ਤੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਮੌਜੂਦ ਰਹੇ । ਇਸ ਪਾਰਟੀ ਦੀਆਂ ਕੁਝ ਵੀਡਿਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ ।ਪਰ ਵਾਇਰਲ ਹੋ ਰਹੀਆਂ ਇਹਨਾਂ ਵੀਡਿਓ ਵਿੱਚੋਂ ਇੱਕ ਵੀਡਿਓ ਬਹੁਤ ਹੀ ਖਾਸ ਹੈ ਇਸ ਵੀਡਿਓ ਵਿੱਚ ਸਲਮਾਨ ਖਾਨ ਆਪਣੇ ਪਰਿਵਾਰ ਦੇ ਕੁੱਝ ਬੱਚਿਆਂ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

https://www.instagram.com/p/Br4d5EWgukM/

ਇਹ ਬੱਚੇ ਸਲਮਾਨ ਖਾਨ ਨੂੰ ਡਾਂਸ ਕਰਕੇ ਦਿਖਾ ਰਹੇ ਹਨ । ਇਸ ਵੀਡਿਓ ਵਿੱਚ ਸਲਮਾਨ ਖਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਵੀਡਿਓ ਵਿੱਚ ਬੱਚੇ ਸਲਮਾਨ ਨੂੰ ਡਾਂਸ ਦੇ ਵੱਖ ਵੱਖ ਸਟੈੱਪ ਕਰਕੇ ਦਿਖਾ ਰਹੇ ਹਨ । ਸਲਮਾਨ ਇਸ ਨੂੰ ਦੇਖ ਕੇ ਕਾਫੀ ਖੁਸ਼ ਹੋ ਰਹੇ ਹਨ ।

Related Post