ਵਧੀਆ ਲਿਖਣੀ ਤੇ ਅਦਾਕਾਰੀ ਦੇ ਮਾਲਿਕ ਰਵਿੰਦਰ ਮੰਡ ਦੇ ਜਨਮ ਦਿਨ 'ਤੇ ਜਾਣੋ ਕਿਵੇਂ ਕੀਤਾ ਤੈਅ ਕੀਤਾ ਪਿੰਡ ਦੀਆਂ ਗਲੀਆਂ ਤੋਂ ਲੈ ਕੇ ਪੰਜਾਬੀ ਫ਼ਿਲਮੀ ਜਗਤ ਦਾ ਸਫ਼ਰ

By  Lajwinder kaur October 2nd 2019 02:47 PM

ਪਿੰਡ ਹਿਰਦਾਪੁਰ ਖੇੜੀ ਦੇ ਜੰਮਪਲ ਰਵਿੰਦਰ ਮੰਡ ਅੱਜ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਹ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਲੇਖਕ, ਗਾਇਕ ਤੇ ਅਦਾਕਾਰ ਨੇ। ਆਪਣੀ ਕਾਮੇਡੀ ਦੇ ਨਾਲ ਲੋਕਾਂ ਦੇ ਢੀਡੀਂ ਪੀੜਾਂ ਪਾਉਣ ਵਾਲੇ ਰਵਿੰਦਰ ਮੰਡ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ।

ਹੋਰ ਵੇਖੋ:ਲੋਕਾਂ ਨੂੰ ਗਗਨ ਕੋਕਰੀ ਦਾ ਪਸੰਦ ਆਇਆ ਇਹ ਅੰਦਾਜ਼, ਦੇਖੋ ਕਿਵੇਂ ਵੰਡ ਰਹੇ ਨੇ FREE HUGS

ਪਰ ਇਸ ਸਫ਼ਲਤਾ ਦੇ ਸਵਾਦ ਪਿੱਛੇ ਉਨ੍ਹਾਂ ਦੀ ਮਿਹਨਤ ਤੇ ਲਗਨ ਹੈ। ਇਸ ਸਫ਼ਲਤਾ ਦੇ ਸਫਰ ‘ਚ ਉਹ ਕਈ ਵਾਰ ਡਿੱਗੇ ਪਰ ਫਿਰ ਵੀ ਹਿੰਮਤ ਕਰ ਉੱਠਕੇ ਆਪਣੀ ਮੰਜ਼ਿਲ ਵੱਲ ਵੱਧਦੇ ਰਹੇ। ਜਿਸ ਦਾ ਸਬੂਤ ਇਹ ਹੈ ਕਿ ਅੱਜ ਉਹ ਹਰ ਪੰਜਾਬੀ ਫ਼ਿਲਮ ‘ਚ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ਇਹ ਸਫਰ ਕਾਮੇਡੀ ਕੈਸੇਟ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਜਸਵਿੰਦਰ ਭੱਲਾ ਨਾਲ ਵੀ ਕੰਮ ਕੀਤਾ ਜਿਸ ਤੋਂ ਬਾਅਦ ਕਈ ਟੀਵੀ ਸੀਰੀਅਲਸ ਕਾਟੋ ਫੁੱਲਾਂ ‘ਤੇ, ਜੱਗੀ ਫਰਾਰ, ਤਵਾ ਡਾਟ ਕਾਮ, ਸਾਵਧਾਨ ਇੰਡੀਆ, ਜੁਗਨੂੰ ਹਾਜ਼ਰ ਹੈ ਵਰਗੇ ਟੀਵੀ ਲੜੀਵਾਰਾਂ ‘ਚ ਬਤੌਰ ਲੇਖਕ ਤੇ ਅਦਾਕਾਰ ਕੰਮ ਕੀਤਾ ਹੈ।

ਜੇ ਫ਼ਿਲਮੀ ਸਫਰ ਉੱਤੇ ਝਾਤ ਮਾਰੀਏ ਤਾਂ ਹਸ਼ਰ, ਏਕਮ, ਰੱਬ ਦਾ ਰੇਡੀਓ-2, ਡਾਕੂਆਂ ਦਾ ਮੁੰਡਾ, ਹਾਈ ਐਂਡ ਯਾਰੀਆਂ, ਓਏ ਹੋਏ ਪਿਆਰ ਹੋ ਗਿਆ, ਮੁੰਡਾ ਫਰੀਦਕੋਟੀਆ, ਮੁੰਡਾ ਹੀ ਚਾਹੀਦਾ, ਬਾਈ ਲਾਰਸ ਵਰਗੀਆਂ ਹਿੱਟਾਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜੌਹਰ ਵਿਖਾ ਚੁੱਕੇ ਹਨ। ਇਸ ਸਾਲ ਛੜਾ ਫ਼ਿਲਮ ‘ਚ ਉਹ ਦਿਲਜੀਤ ਦੋਸਾਂਝ ਦੇ ਦੋਸਤ ਦਾ ਕਿਰਦਾਰ ਨਿਭਾ ਕੇ ਵਾਹ ਵਾਹੀ ਖੱਟ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਉੱਨੀ ਇੱਕੀ, ਖ਼ਤਰੇ ਦਾ ਘੁੱਗੂ ਤੋਂ ਇਲਾਵਾ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ਡਾਕਾ ‘ਚ ਵੀ ਨਜ਼ਰ ਆਉਣਗੇ।

 

Related Post