Happy Children’s Day 2021: ਬਾਲ ਦਿਵਸ ‘ਤੇ ਦੇਖੋ ਇਨ੍ਹਾਂ ਪੰਜਾਬੀ ਕਲਾਕਾਰਾਂ ਦੇ ਕਿਊਟ ਬੱਚਿਆਂ ਦੀਆਂ ਪਿਆਰੀਆਂ ਤਸਵੀਰਾਂ

By  Lajwinder kaur November 14th 2021 01:14 PM

ਹਰ ਸਾਲ ਦੇਸ਼ 'ਚ 14 ਨਵੰਬਰ ਨੂੰ 'ਬਾਲ ਦਿਵਸ' ਮਨਾਇਆ ਜਾਂਦਾ ਹੈ। ਜਿਸ ਦੇ ਚੱਲਦੇ ਅੱਜ ਪੂਰਾ ਦੇਸ਼ ਬਾਲ ਦਿਵਸ Happy Children’s Day 2021 ਸੈਲੀਬ੍ਰੇਟ ਕਰ ਰਿਹਾ ਹੈ। ਆਉਣ ਤੁਹਾਨੂੰ ਦਿਖਾਉਂਦੇ ਹਾਂ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਦੇ ਬੱਚਿਆ ਦੀਆਂ ਪਿਆਰੀਆਂ ਤਸਵੀਰਾਂ । ਸੋਸ਼ਲ ਮੀਡੀਆ ਉੱਤੇ ਇਨ੍ਹਾਂ ਸਟਾਰ ਕਿਡਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਨਿਮਰਤ ਖਹਿਰਾ ਦੇ ਨਵੇਂ ਗੀਤ ‘JAAN’ ਦਾ ਵੀਡੀਓ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਸਭ ਤੋਂ  ਪਹਿਲਾਂ ਗੱਲ ਕਰਦੇ ਹਾਂ ਗਿੱਪੀ ਗਰੇਵਾਲ ਦੇ ਕਿਊਟ ਪੁੱਤ ਗੁਰਬਾਜ਼ ਗਰੇਵਾਲ ਦੀ ਜੋ ਕਿ ਹਾਲ ਹੀ ਚ ਦੋ ਸਾਲ ਦਾ ਹੋਇਆ ਹੈ। ਦੋ ਸਾਲ ਦੇ ਗੁਰਬਾਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਦੀਆਂ ਰਹਿੰਦੀਆਂ ਹਨ। ਹਾਲ ਹੀ ਸਤਿੰਦਰ ਸਰਤਾਜ ਦੇ ਨਾਲ ਗੁਰਬਾਜ਼ ਦੀ ਇੱਕ ਵੀਡੀਓ ਆਈ ਹੈ ਜੋ ਕਿ ਖੂਬ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਗੁਰਬਾਜ਼ ਦੀਆਂ ਬਾਲੀਵੁੱਡ ਐਕਟਰ ਆਮਿਰ ਖ਼ਾਨ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਸਨ। ਇਹ ਤਸਵੀਰਾਂ ਖੂਬ ਸੁਰਖੀਆਂ ‘ਚ ਬਣੀਆਂ ਰਹੀਆਂ ਸਨ।

gippy grewal son gurbaaz grewal second birthday Image Source: Instagram

ਹੁਣ ਤੁਹਾਨੂੰ ਦਿਖਾਉਂਦੇ ਹਾਂ ਇੱਕ ਹੋਰ ਸਟਾਰ ਕਿਡ ਅਲਾਪ ਟਾਹਲੀ ਦੀ । ਗਾਇਕਾ ਮਿਸ ਪੂਜਾ (Miss Pooja) ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਫੈਮਿਲੀ ਦੇ ਨਾਲ ਰੁਬਰੂ ਕਰਵਾਇਆ ਹੈ। ਜੀ ਹਾਂ ਉਹ ਇੱਕ ਪੁੱਤਰ ਦੀ ਮਾਂ ਬਣ ਗਈ ਹੈ। ਜੀ ਹਾਂ ਅਲਾਪ ਟਾਹਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਹਾਲ ਹੀ ‘ਚ ਮਿਸ ਪੂਜਾ ਅਤੇ ਰੋਮੀ ਟਾਹਲੀ (Romy Tahlie) ਨੇ ਆਪਣੇ ਪੁੱਤਰ ਅਲਾਪ ਦੀਆਂ ਕੁਝ ਕਿਊਟ ਤਸਵੀਰਾਂ ਪੋਸਟ ਕੀਤੀਆਂ ਹਨ।

inside image of miss pooja son aalaap

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਭਰਾ ਦੀ ਸਿਹਰਾਬੰਦੀ ਵਾਲਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਭੈਣ-ਭਰਾ ਦਾ ਇਹ ਖ਼ੂਬਸੂਰਤ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੀ ਹਾਂ ਹੁਣ ਗੱਲ ਕਰਦੇ ਹਾਂ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਜਵਾਕਾਂ ਦੀ। ਉਹ ਇਸੇ ਸਾਲ ਇੱਕ ਵਾਰ ਤੋਂ ਪਿਤਾ ਬਣੇ,ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਕਪਿਲ ਦੀ ਧੀ ਅਨਾਇਰਾ ਅਤੇ ਪੁੱਤਰ ਤਿਰਸ਼ਾਨ ਬੱਚਿਆਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।

kapil sharma's kids on happy children

"ਬਾਲ ਦਿਵਸ" ਦੀ ਕਦੋਂ ਹੋਈ ਸੀ ਸ਼ੁਰੂਆਤ: 14 ਨਵੰਬਰ 1889 ਨੂੰ ਜਨਮੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ 27 ਮਈ 1964 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਜਿਸ ਦੌਰਾਨ ਬਾਅਦ ਬੱਚਿਆਂ ਪ੍ਰਤੀ ਉਹਨਾਂ ਨੂੰ ਪਿਆਰ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ "ਬਾਲ ਦਿਵਸ" 14 ਨਵੰਬਰ ਨੂੰ ਮਨਾਇਆ ਜਾਵੇਗਾ। ਦੱਸ ਦਈਏ ਬੱਚਿਆਂ ਨਾਲ ਪਿਆਰ ਕਾਰਨ ਹੀ ਉਨ੍ਹਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ ਹੈ।

 

Related Post