ਅਕਸ਼ੈ ਕੁਮਾਰ ਦਾ ਵੱਡਾ ਐਲਾਨ, ਕਰਵਾਉਣਗੇ 200 ਰੋਗੀ ਬੱਚਿਆਂ ਦੇ ਦਿਲ ਦਾ ਇਲਾਜ਼

By  Gourav Kochhar April 25th 2018 11:16 AM

ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਅਤੇ ਪੂਜਾ ਚੋਪੜਾ 200 ਦਿਲ ਦੇ ਰੋਗੀ ਬੱਚਿਆਂ ਦਾ ਇਲਾਜ ਕਰਵਾਉਣਗੇ। ਅਦਾਕਾਰ ਅਕਸ਼ੈ ਕੁਮਾਰ ਸੋਸ਼ਲ ਐਕਟੀਵਿਟੀਜ਼ 'ਚ ਹਿੱਸਾ ਲੈ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਅਕਸ਼ੈ ਕੁਮਾਰ ਪੂਜਾ ਚੋਪੜਾ ਨਾਲ ਮਿਲ ਕੇ ਗਰੀਬ ਬੱਚਿਆਂ ਦੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਮੁਫਤ ਸਰਜਰੀ ਕਰਵਾਉਣ ਦੀ ਮੁਹਿੰਮ ਨਾਲ ਜੁੜੇ ਹਨ ਅਤੇ ਉਹ 'ਹੈਪੀ ਹੈਲਥ ਇੰਡੀਆ' ਦਾ ਚਿਹਰਾ ਹਨ। ਅਕਸ਼ੈ ਕੁਮਾਰ Akshay Kumar ਨੇ ਇਹ ਮੁਹਿੰਮ 7 ਅਪ੍ਰੈਲ ਨੂੰ ਲਾਂਚ ਕੀਤੀ ਸੀ। ਇਸ ਤੋਂ ਬਾਅਦ ਪੂਜਾ ਚੋਪੜਾ ਹਾਲ ਹੀ ਵਿਚ ਇਸ ਮੁਹਿੰਮ ਨਾਲ ਜੁੜੀ ਹੈ।

Akshay Kumar

ਦੱਸ ਦੇਈਏ ਕਿ ਅਕਸ਼ੈ ਕੁਮਾਰ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੇਸਰੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਮੁੱਖ ਭੂਮਿਕਾ 'ਚ ਪਰਿਣੀਤੀ ਚੋਪੜਾ ਨਜ਼ਰ ਆਵੇਗੀ। ਇਸ ਫਿਲਮ 'ਚ ਅਕਸ਼ੈ ਨੇ ਬਤੌਰ ਨਿਰਮਾਤਾ ਕਰਨ ਜੌਹਰ ਨਾਲ ਹਥ ਮਿਲਾਇਆ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਿਹਾ ਹੈ।

ਫਿਲਮ ‘ਕੇਸਰੀ’ ਦੇ ਐਕਸ਼ਨ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਹੋਏ ਜਖ਼ਮੀ

kesari- akshay kumar

ਫਿਲਮ ‘ਕੇਸਰੀ’ ਦੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਜ਼ਖਮੀ ਹੋ ਗਏ ਹਨ। ਜਦੋਂ ਇਹ ਹਾਦਸਾ ਅਕਸ਼ੈ Akshay Kumar ਨਾਲ ਹੋਇਆ ਉਸ ਸਮੇਂ ਉਹ ਫਿਲਮ ਦਾ ਕਲਾਈਮੈਕਸ ਸ਼ੂਟ ਹੋ ਰਿਹਾ ਸੀ, ਜਿਸ ‘ਚ ਯੁੱਧ ਦਾ ਸੀਨ ਫਿਲਮਾਇਆ ਜਾ ਰਿਹਾ ਸੀ। ਜ਼ਖਮੀ ਹੋਣ ਤੋਂ ਬਾਅਦ ਅਕਸ਼ੈ ਕੁਮਾਰ ਤੁਰੰਤ ਸੈੱਟ ਤੋਂ ਚਲੇ ਗਏ। ਹਾਲਾਂਕਿ ਉਥੇ ਉਨ੍ਹਾਂ ਦਾ ਹੈਲੀਕਾਪਟਰ ਸਟੈਂਡ ਬਾਈ ‘ਚ ਖੜ੍ਹਾ ਸੀ ਪਰ ਮੁੰਬਈ ਜਾਣ ਦੀ ਬਜਾਏ ਉਹ ਸੈੱਟ ਕੋਲ ਮੌਜ਼ੂਦ ਆਪਣੇ ਕਮਰੇ ‘ਚ ਆਰਾਮ ਕਰਨ ਦਾ ਫੈਸਲਾ ਲਿਆ।

ਕੁਝ ਦਿਨ ਪਹਿਲਾਂ ਅਕਸ਼ੈ Akshay Kumar ਦੇ ਲੁੱਕ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਸੀ, ਜਿਸ ‘ਚ ਉਨ੍ਹਾਂ ਨੇ ਪੱਗ/ਪਗੜੀ ਬੰਨ੍ਹੀ ਸੀ। ਜਦੋਂ ਅਕਸ਼ੈ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ”ਕਾਫੀ ਸਮੇਂ ਤੋਂ ਕੇਸਰੀ ਦੀ ਸ਼ੂਟਿੰਗ ਕਰ ਰਿਹਾ ਹਾਂ। ਹਰ ਸਮੇਂ ਸਿਰ ‘ਤੇ ਤਾਜ਼ ਪਾ ਕੇ ਰਹਿੰਦਾ ਹਾਂ ਤੇ ਮਾਣ ਮਹਿਸੂਸ ਕਰਦਾ ਹਾਂ। ਮੈਂ ਇਹ ਫਿਲਮ ਇਸ ਲਈ ਨਹੀਂ ਕਰ ਰਿਹਾ ਹਾਂ ਕਿਉਂਕਿ ਮੈਂ ਕੁਝ ਕਰਨਾ ਹੈ ਸਗੋਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੈਂ ਓਂਕਾਰ ‘ਚ ਵਿਸ਼ਵਾਸ ਕਰਦਾ ਹਾਂ।”

kesari

Related Post