ਹੈਪੀ ਰਾਏਕੋਟੀ ਦੇ ਨਵੇਂ ਆਉਣ ਵਾਲੇ ਗੀਤ ‘ਮਾਂ ਦਾ ਦਿਲ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਟੀਜ਼ਰ

By  Lajwinder kaur June 28th 2021 10:37 AM

ਪੰਜਾਬੀ ਗਾਇਕ ਹੈਪੀ ਰਾਏਕੋਟੀ ਬਹੁਤ ਜਲਦ ਆਪਣੇ ਨਵੇਂ ਮਿੱਠੇ ਜਿਹੇ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਇਸ ਵਾਰ ਉਹ ਮਾਂ ਦੇ ਪਿਆਰ ਤੇ ਕੁਰਬਾਨੀਆਂ ਨੂੰ ਬਿਆਨ ਕਰਦਾ ਗੀਤ ‘ਮਾਂ ਦਾ ਦਿਲ’ ਲੈ ਕੇ ਆ ਰਹੇ ਨੇ। ਜਿਸ ਦਾ ਟੀਜ਼ਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ।

happy raikoti shared new song poster maa da dil with fans Image Source: .instagram

ਹੋਰ ਪੜ੍ਹੋ : ਆਪਣੀ ਬਚਪਨ ਦੀਆਂ ਯਾਦਾਂ ‘ਚੋਂ ਪੁੱਤਰ ਗੀਤਾਜ਼ ਬਿੰਦਰਖੀਆ ਨੇ ਸਾਂਝੀ ਕੀਤੀ ਆਪਣੇ ਮਰਹੂਮ ਪਿਤਾ ਸੁਰਜੀਤ ਬਿੰਦਰਖੀਆ ਦੇ ਨਾਲ ਇਹ ਖ਼ਾਸ ਤਸਵੀਰ

:  ਸ਼ਿਵਜੋਤ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Fanaa’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

inside image of maa da dil Image Source: youtube

ਇਸ ਗੀਤ ਦੇ ਬੋਲ ਵੀ ਹਰ ਵਾਰ ਦੀ ਤਰ੍ਹਾਂ ਖੁਦ ਹੈਪੀ ਰਾਏਕੋਟੀ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਦਾ ਹੈ । ਵੀਡੀਓ Sudh Singh ਨੇ ਤਿਆਰ ਕੀਤਾ ਹੈ। ਟੀਜ਼ਰ ‘ਚ ਹੈਪੀ ਰਾਏਕੋਟੀ ਜੋ ਕਿ ਪੁੱਤਰ ਦੇ ਕਿਰਦਾਰ ‘ਚ ਤੇ ਪੰਜਾਬੀ ਅਦਾਕਾਰਾ ਸੁਨੀਤਾ ਧੀਰ ਮਾਂ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਟੀਜ਼ਰ ਨੂੰ ਹੈਪੀ ਰਾਏਕੋਟੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

feature image of jassie gill and happy raikoti Image Source: .instagram

ਜੇ ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ।

Related Post