ਹੈਪੀ ਰਾਏਕੋਟੀ ਨੇ ਸ਼ੇਅਰ ਕੀਤੀਆਂ ਆਪਣੇ ਪੁੱਤ ਦੀਆਂ ਨਵੀਆਂ ਕਿਊਟ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ
Lajwinder kaur
June 23rd 2020 02:22 PM --
Updated:
June 23rd 2020 02:32 PM
ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪੁੱਤ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਲਿਖਿਆ ਹੈ ‘ਮੈਚਿੰਗ ਮੈਚਿੰਗ #Aarav #happyraikoti’ ਤੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਤਸਵੀਰ ‘ਚ ਦੇਖ ਸਕਦੇ ਹੋ ਕਿ ਹੈਪੀ ਰਾਏਕੋਟੀ ਤੇ ਉਨ੍ਹਾਂ ਦੇ ਬੇਟੇ ਨੇ ਇੱਕੋ ਜਿਹੇ ਰੰਗ ਦੀਆਂ ਕਮੀਜ਼ਾਂ ਪਾਈਆਂ ਹੋਈਆਂ ਨੇ । ਫੈਨਜ਼ ਤੇ ਪੰਜਾਬੀ ਕਲਾਕਾਰ ਕਮੈਂਟਸ ਕਰਕੇ ਪਿਓ ਪੁੱਤ ਦੀ ਜੋੜੀ ਦੀ ਤਾਰੀਫ਼ ਕਰ ਰਹੇ ਨੇ ।