ਜ਼ਿੰਦਗੀ ਦੇ ਸਾਰੇ ਦੁੱਖ ਤੋੜ ਰਿਹਾ ਹੈ ਹਰਭਜਨ ਮਾਨ ਦਾ ਇਹ ਵੀਡੀਓ , ਇਹ ਨਹੀਂ ਸੁਣਿਆ ਤਾਂ ਕੁੱਝ ਨਹੀਂ ਸੁਣਿਆ

By  Aaseen Khan December 5th 2018 01:08 PM -- Updated: December 7th 2018 11:52 AM

ਜ਼ਿੰਦਗੀ ਦੇ ਸਾਰੇ ਦੁੱਖ ਤੋੜ ਰਿਹਾ ਹੈ ਹਰਭਜਨ ਮਾਨ ਦਾ ਇਹ ਵੀਡੀਓ , ਇਹ ਨਹੀਂ ਸੁਣਿਆ ਤਾਂ ਕੁੱਝ ਨਹੀਂ ਸੁਣਿਆ : ਹਰਭਨ ਮਾਨ ਪੰਜਾਬੀ ਮਾਂ ਬੋਲੀ ਦੇ ਉਹ ਸੇਵਕ ਹਨ ਜਿੰਨ੍ਹਾਂ ਆਪਣੀ ਸਾਰੀ ਉਮਰ ਮਾਂ ਬੋਲੀ ਦੇ ਲੇਖੇ ਲਗਾ ਦਿੱਤੀ ਅਤੇ ਉੱਚੀਆਂ ਬੁਲੰਦੀਆਂ ਨੂੰ ਛੂਇਆ ਪਰ ਪੈਰ ਹਮੇਸ਼ਾ ਹੀ ਧਰਤੀ ਰਹੇ। ਸਿੰਗਰ ਅਤੇ ਐਕਟਰ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਹਰਭਨ ਮਾਨ ਸ਼ੋਸ਼ਲ ਮੀਡੀਆ 'ਤੇ ਅੱਜ ਦੇ ਗਾਇਕਾਂ ਦੀ ਤਰਾਂ ਤਾਂ ਐਕਟਿਵ ਤਾਂ ਨਹੀਂ ਰਹਿੰਦੇ ਪਰ ਜਦੋਂ ਵੀ ਕੁੱਝ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਸ 'ਤੇ ਕੁੱਝ ਪਾਉਂਦੇ ਹਨ ਤਾਂ ਸਭ ਨੂੰ ਚੌਂਕਾ ਦਿੰਦੇ ਹਨ।

https://www.instagram.com/p/Bq-RxA4hfqn/

ਅਜਿਹਾ ਕਰਦੇ ਹੀ ਉਹਨਾਂ ਫਿਰ ਆਪਣੇ ਇੰਸਟਾਗ੍ਰਾਮ ਪੇਜ 'ਤੇ ਆਪਣਾ ਗਾਣਾ 'ਯਾਦਾਂ ਰਹਿ ਜਾਣੀਆਂ' ਗਾਂਉਦੇ ਹੋਏ ਸਰੋਤਿਆਂ ਦੀਆਂ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚ ਕੀਤੀ ਹੈ। ਇਸ ਵੀਡੀਓ 'ਚ ਉਹਨਾਂ ਆਪਣੀ ਗਾਇਕੀ ਦੇ ਪੱਧਰ ਦਾ ਨਮੂਨਾ ਦਿੱਤਾ ਹੈ। ਇਸ ਵੀਡੀਓ 'ਚ ਹਰਭਜਨ ਮਾਨ ਆਪਣੇ ਸਾਥੀਆਂ ਨਾਲ ਢੋਲਕ , ਹਾਰਮੋਨੀਅਮ ਅਤੇ ਮੈਂਡੋਲੀਂਨ 'ਤੇ ਗਾਨਾਂ ਗਾਂਉਦੇ ਨਜ਼ਰ ਆ ਰਹੇ ਹਨ। ਉਹਨਾਂ ਕੈਪਸ਼ਨ 'ਚ ਵੀ ਇਹ ਹੀ ਲਿਖਿਆ ਹੈ ਕਿ "ਪਹਿਲਾਂ ਦੇ ਸਮਿਆਂ 'ਚ ਬੱਸ ਇਹਨੇ ਕੁ ਹੀ ਸਾਜ ਹੁੰਦੇ ਸਨ , ਢਿਲਕ ਹਾਰਮੋਨੀਅਮ , ਅਤੇ ਮੈਂਡੋਲੀਂਨ। ਪਰ ਰੂਹ ਦੀਆਂ ਗੱਲਾਂ ਹੁੰਦੀਆਂ ਸੀ।" ਸੱਚ ਮੁੱਚ ਹੀ ਹਰਭਨ ਮਾਨ ਦੀ ਇਹ ਆਵਾਜ਼ ਅਤੇ ਉਤੋਂ ਟਰਡੀਸ਼ਨਲ ਸਾਜਾਂ ਦਾ ਸਾਥ ਤਾਂ ਰੂਹ ਨੂੰ ਹੀ ਸ਼ਾਂਤੀ ਪਹੁੰਚਦਾ ਹੈ।

instagram video of harbhajan maan ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਨੇ ਦਿੱਤਾ ਸੱਦਾ ‘ਪੰਜਾਬੀ ਸੂਟ’ ਪਾ ਕੇ ਕਲੱਬ ਆਉਣ ਮੁਟਿਆਰਾਂ

ਇਸ ਸਧਾਰਨਤਾ ਕਰਕੇ ਹੀ ਹਰਭਨ ਮਾਨ ਅੱਜ ਹਰ ਇੱਕ ਪੰਜਾਬੀ ਦੇ ਦਿਲ 'ਤੇ ਰਾਜ ਕਰਦੇ ਹਨ। ਹਰਭਨ ਮਾਨ ਦੇ ਗਾਣੇ ਵੀ ਅਜਿਹੇ ਹੀ ਦਿਲ ਨੂੰ ਸਕੂਨ ਪਹੁੰਚਾਉਣ ਵਾਲੇ ਹਨ। ਆਧੁਨਿਕ ਯੁੱਗ ਦੇ ਬਾਵਜੂਦ ਹਰਭਜਨ ਮਾਨ ਇਸੇ ਸਧਾਰਨਤਾ 'ਚ ਰਹਿਣਾ ਹੀ ਪਸੰਦ ਕਰਦੇ ਨੇ ਇਹ ਅਸੀਂ ਸਾਰੇ ਜਾਣਦੇ ਹੀ ਹਾਂ।

Related Post