ਜੈਸਮੀਨ ਸੈਂਡਲਾਸ ਨੇ ਦਿੱਤਾ ਸੱਦਾ 'ਪੰਜਾਬੀ ਸੂਟ' ਪਾ ਕੇ ਕਲੱਬ ਆਉਣ ਮੁਟਿਆਰਾਂ

Written by  Shaminder   |  August 27th 2018 08:40 AM  |  Updated: August 27th 2018 08:40 AM

ਜੈਸਮੀਨ ਸੈਂਡਲਾਸ ਨੇ ਦਿੱਤਾ ਸੱਦਾ 'ਪੰਜਾਬੀ ਸੂਟ' ਪਾ ਕੇ ਕਲੱਬ ਆਉਣ ਮੁਟਿਆਰਾਂ

ਪਹਿਰਾਵਾ ਲੋਕਾਂ ਦੀ ਪਹਿਚਾਣ ਹੈ । ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ ਪੰਜਾਬੀਆਂ ਨੂੰ ਪਹਿਰਾਵੇ ਦੇ ਜ਼ਰੀਏ ਪਹਿਚਾਨਣਾ ਬੇਹੱਦ ਅਸਾਨ ਹੈ।ਪਰ ਅੱਜਕੱਲ੍ਹ ਸਾਡੇ ਪਹਿਰਾਵੇ ' ਕਈ ਬਦਲਾਅ ਆਏ ਨੇ ਅਤੇ ਪੱਛਮੀ ਸੱਭਿਆਚਾਰ ਦਾ ਰੰਗ ਨੌਜਵਾਨਾਂ 'ਤੇ ਚੜ੍ਹਦਾ ਜਾ ਰਿਹਾ ਹੈ ।ਪੰਜਾਬੀ ਸੂਟ ਨੂੰ ਛੱਡ ਕੇ ਮੁਟਿਆਰਾਂ ਜੀਨਸ ਅਤੇ ਟਾਪ ਪਾਉਣਾ ਹੀ ਜ਼ਿਆਦਾ ਪਸੰਦ ਕਰਦੀਆਂ ਨੇ ।ਸ਼ਹਿਰੀ ਤਬਕਾ ਜਿੱਥੇ ਪੱਛਮੀ ਸੱਭਿਆਚਾਰ ਅਪਣਾ ਰਿਹਾ ਹੈ ,ਉੱਥੇ ਪਿੰੰਡਾਂ 'ਚ ਵੀ ਪੱਛਮੀ ਰੰਗ 'ਚ ਨੌਜਵਾਨ ਰੰਗਦੇ ਜਾ ਰਹੇ ਨੇ । ਪਰ ਪੰਜਾਬ ਦੇ ਕੁਝ ਗਾਇਕ ਅਜਿਹੇ ਵੀ ਨੇ ਜੋ ਆਪਣੀ ਮਾਂ ਬੋਲੀ ,ਪਹਿਰਾਵੇ ਨੂੰ ਦੁਨੀਆਂ ਭਰ 'ਚ ਆਪਣੇ ਗੀਤਾਂ ਰਾਹੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ । ਜੈਸਮੀਨ ਸੈਂਡਲਾਸ Jasmine Sandlas ਵੀ ਉਨ੍ਹਾਂ ਗਾਇਕਾਂ 'ਚੋਂ ਇੱਕ ਹੈ । ਜੋ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ ਇਸਦੇ ਨਾਲ ਹੀ ਉਹ ਆਪਣੇ ਗੀਤਾਂ 'ਚ ਪੰਜਾਬੀ ਪਹਿਰਾਵੇ ਦੀ ਵੀ ਗੱਲ ਕਰਦੀ ਹੈ ।

https://www.instagram.com/p/Bm4bdmAH0hT/?taken-by=jasminesandlas

 

ਜੈਸਮੀਨ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਸ ਨੇ ਕੁੜ੍ਹੀਆਂ ਨੂੰ ਕਲੱਬ 'ਚ ਪੰਜਾਬੀ ਸੂਟ ਪਾ ਕੇ ਆਉਣ ਦਾ ਸੱਦਾ ਦਿੱਤਾ ਹੈ। ਜੈਸਮੀਨ ਇੱਕ ਕਲੱਬ 'ਚ ਆਪਣੇ ਗੀਤ ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ 'ਤੇ ਪਰਫਾਰਮੈਂਸ ਦੇਣ ਗਏ ਸਨ।ਇਸ ਪਰਫਾਰਮੈਂਸ ਦੌਰਾਨ ਉਹ ਸਟੇਜ 'ਤੇ ਸੂਟ ਪਾ ਕੇ ਗਏ ਸਨ ਅਤੇ ਉਨ੍ਹਾਂ ਮੁਟਿਆਰਾਂ ਨੂੰ ਵੀ ਸੱਦਾ ਦਿੱਤਾ ਕਿ ਮੈਂ ਇੱਕਲੀ ਹੀ ਇਸ ਕੰਮ 'ਚ ਲੱਗੀ ਹੋਈ ਹਾਂ ਅਤੇ ਜੇ ਤੁਸੀਂ ਵੀ ਮੇਰਾ ਸਾਥ ਦਿਉ ਤਾਂ ਆਪਾਂ ਇਤਿਹਾਸ ਰਚ ਸਕਦੇ ਹਾਂ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network