ਪੰਜਾਬ ਦੀ ਇਸ ਧੀ ਕਾਰਨ ਪੱਟੀ ਇਲਾਕੇ ਦੀਆਂ ਬੇਰੁਜ਼ਗਾਰ ਕੁੜੀਆਂ ਨੂੰ ਮਿਲਿਆ ਰੁਜ਼ਗਾਰ, ਹਰਭਜਨ ਮਾਨ ਨੇ ਇਸ ਤਰ੍ਹਾਂ ਵਧਾਇਆ ਹੌਂਸਲਾ

By  Shaminder December 18th 2019 03:22 PM -- Updated: December 18th 2019 03:36 PM

ਹਰਭਜਨ ਮਾਨ ਅਕਸਰ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਅਤੇ ਤਸਵੀਰਾਂ ਦੇ ਨਾਲ-ਨਾਲ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਬਹੁਤ ਹੀ ਸਾਰਥਕ ਅਤੇ ਹੌਂਸਲਾ ਵਧਾਉਣ ਵਾਲੀ ਪੋਸਟ ਸਾਂਝੀ ਕੀਤੀ ਹੈ। ਦਰਅਸਲ ਹਰਭਜਨ ਮਾਨ ਨੇ ਆਪਣੇ ਪੇਜ 'ਤੇ ਤਰਨਤਾਰਨ ਦੇ ਪੱਟੀ ਇਲਾਕੇ ਦੀਆਂ ਕੁਝ ਸਵੈ ਰੁਜ਼ਗਾਰ ਮਹਿਲਾਵਾਂ ਦੀ ਪੋਸਟ ਸਾਂਝੀ ਕੀਤੀ ਹੈ । ਜੋ ਨਾਂ ਸਿਰਫ਼ ਆਪਣੇ ਹੱਥੀਂ ਫੁਲਕਾਰੀਆਂ ਬਣਾ ਕੇ ਪੰਜਾਬ ਦੀ ਇਸ ਲੋਕ ਕਲਾ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੀਆਂ ।ਬਲਕਿ ਉਹ ਕਈਆਂ ਬੇਰੁਜ਼ਗਾਰ ਔਰਤਾਂ ਨੂੰ ਰੁਜ਼ਗਾਰ ਹੁਣ ਤੱਕ ਮੁਹੱਈਆ ਹੋ ਚੁੱਕਿਆ ਹੈ ।

ਹੋਰ ਵੇਖੋ:ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਲੈ ਕੇ ਆ ਰਹੇ ਹਨ ਆਪਣਾ ਦੂਜਾ ਗਾਣਾ “DREAMS”

harbhajan maan shared a post his fb account harbhajan maan shared a post his fb account

ਹਰਭਜਨ ਮਾਨ ਨੇ ਇਸ ਪੋਸਟ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ "ਮੇਰੀ ਜ਼ਰੂਰੀ ਬੇਨਤੀ,ਕੁਝ ਦਿਨ ਪਹਿਲਾਂ ਮੈਨੂੰ ਪੰਜਾਬ ਦੇ ਪੱਟੀ ਸ਼ਹਿਰ ਦੀ ਭੈਣ ਮਨਪ੍ਰੀਤ ਕੌਰ ਦਾ ਸੁਨੇਹਾ ਆਇਆ। ਇਸ ਭੈਣ ਨੇ ਲਿਖਿਆ ਕਿ ਉਹ ਚੰਗਾ ਪੜ੍ਹ ਲਿਖ ਕੇ ਵੀ ਬੇਰੁਜ਼ਗਾਰੀ ਨਾਲ ਜੂਝ ਰਹੀ ਸੀ ਅਤੇ ਜਦੋਂ ਉਸ ਨੂੰ ਕੋਈ ਨੌਕਰੀ ਨਾ ਮਿਲੀ ਤਾਂ ਉਸ ਨੇ ਅਜਿਹਾ ਕੰਮ ਕਰਨ ਦਾ ਫ਼ੈਸਲਾ ਲਿਆ ਜਿਸ ਨਾਲ ਸਿਰਫ਼ ਉਸਦੇ ਘਰ ਦੇ ਚੁੱਲ੍ਹੇ ਉੱਤੇ ਹੀ ਨਹੀਂ ਸਗੋਂ ਉਸ ਵਾਂਗ ਕਈ ਹੋਰ ਗ਼ਰੀਬ ਘਰਾਂ ਦੇ ਚੁੱਲ੍ਹਿਆਂ ਉੱਤੇ ਰੋਟੀ ਪੱਕ ਸਕੇ। ਮਨਪ੍ਰੀਤ ਨੇ ਹੱਥ ਨਾਲ ਫੁਲਕਾਰੀਆਂ, ਬਾਗ ਅਤੇ ਸੂਟ-ਕਢਾਈ ਦਾ ਕੰਮ ਸ਼ੁਰੂ ਕੀਤਾ।

harbhajan maan shared a post his fb account harbhajan maan shared a post his fb account

ਅੱਜ ਉਸ ਵੱਲੋਂ ਪੰਜਾਬ ਦੇ ਪੱਟੀ ਸ਼ਹਿਰ ਵਿੱਚ ਖੋਲੇ ‘ਪ੍ਰਵੀਨ ਫੁਲਕਾਰੀ ਹਾਊਸ’ ਸਦਕਾ ਨੇੜਲੇ ਇਲਾਕੇ ਦੀਆਂ 200 ਤੋਂ ਵੱਧ ਗ਼ਰੀਬ ਔਰਤਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਮਨਪ੍ਰੀਤ ਦੀ ਖ਼ਾਹਿਸ਼ ਹੈ ਕਿ ਉਹ ਕਈ ਹੋਰ ਗ਼ਰੀਬ ਔਰਤਾਂ ਨੂੰ ਰੁਜ਼ਗਾਰ ਦੇਵੇ ਪਰ ਮਸ਼ੀਨੀ ਯੁੱਗ ਵਿੱਚ ਬੇਹੱਦ ਮਿਹਨਤ ਨਾਲ ਹੱਥ ਰਾਹੀਂ ਬਣਾਈਆਂ ਇਨ੍ਹਾਂ ਦੀਆਂ ਫੁਲਕਾਰੀਆਂ ਦੀ ਵਿੱਕਰੀ ਬਹੁਤ ਘਟਦੀ ਜਾ ਰਹੀ ਹੈ, ਜਿਸ ਕਾਰਨ ਉਹ ਹੋਰ ਗ਼ਰੀਬ ਔਰਤਾਂ ਨੂੰ ਰੁਜ਼ਗਾਰ ਦੇਣ ਵਿੱਚ ਸਫ਼ਲ ਨਹੀਂ ਹੋ ਪਾ ਰਹੀ। ਜਿਨ੍ਹਾਂ ਵਿੱਚ ਜ਼ਿੰਦਗੀ ਜਿਊਣ ਦੀ ਚਿਣਗ ਹੋਵੇ, ਉਹ ਸਿਰਫ਼ ਖ਼ੁਦ ਦੀਆਂ ਹੀ ਨਹੀਂ ਸਗੋਂ ਦੂਜਿਆਂ ਦੀਆਂ ਹਨੇਰੀਆਂ ਰਾਹਾਂ ਨੂੰ ਵੀ ਰੁਸ਼ਨਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ । ਸਾਨੂੰ ਹਮੇਸ਼ਾਂ ਇਸ ਤਰ੍ਹਾਂ ਦੇ ਹਿੰਮਤੀਆਂ ਦੀ ਬਾਂਹ ਫੜਨੀ ਚਾਹੀਦੀ ਹੈ।

harbhajan maan shared a post his fb account harbhajan maan shared a post his fb account

ਮੇਰੀ ਸਭ ਨੂੰ ਬੇਨਤੀ ਹੈ ਕਿ ਭੈਣ ਮਨਪ੍ਰੀਤ ਕੌਰ ਦੀ ਹਿੰਮਤ ਨੂੰ, ਉਸ ਦੇ ਕੰਮ ਨੂੰ ਵੱਧ ਤੋਂ ਵੱਧ ਸਭ ਦੇ ਸਾਹਮਣੇ ਲੈ ਕੇ ਜਾਈਏ ਤਾਂ ਜੋ ਉਨ੍ਹਾਂ ਵੱਲੋਂ ਬਣਾਈਆਂ ਫੁਲਕਾਰੀਆਂ ਵੱਧ ਤੋਂ ਵੱਧ ਸਿਰਾਂ ਦਾ ਸ਼ਿੰਗਾਰ ਬਣ ਸਕਣ ਅਤੇ ਜਿਸ ਸਦਕਾ ਹੋਰ ਕਈ ਗ਼ਰੀਬ ਔਰਤਾਂ ਨੂੰ ਰੁਜ਼ਗਾਰ ਮਿਲ ਸਕੇ, ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਬਲਦੇ ਰਹਿ ਸਕਣ।ਕਿਸੇ ਹਿੰਮਤੀ ਦੀ ਹਿੰਮਤ ਵਧਾਉਣ ਅਤੇ ਕਿਸੇ ਗ਼ਰੀਬ ਦੀ ਰੋਟੀ ਦਾ ਕਾਰਨ ਬਣਨ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ। ਤੁਹਾਡਾ,ਹਰਭਜਨ ਮਾਨ

 

Related Post