ਜਦੋਂ ਹਰਭਜਨ ਮਾਨ ਨੂੰ ਮਿਲਣ ਲਈ ਪੱਬਾਂ ਭਾਰ ਹੋਈਆਂ ਫੀਮੇਲ ਫੈਨਸ,ਵੀਡੀਓ ਵਾਇਰਲ

By  Shaminder June 15th 2019 11:27 AM

ਹਰਭਜਨ ਮਾਨ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ । ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਨ੍ਹਾਂ ਦੇ ਗੀਤਾਂ ਨੂੰ ਹਰ ਵਰਗ ਵੱਲੋਂ ਪਸੰਦ ਕੀਤਾ ਜਾਂਦਾ ਹੈ । ਸਾਫ਼ ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਹਰਭਜਨ ਮਾਨ ਨੂੰ ਮਿਲਣ ਉਨ੍ਹਾਂ ਦੇ ਫੈਨਸ ਉਤਾਵਲੇ ਨਜ਼ਰ ਆਉਂਦੇ ਹਨ ਅਤੇ ਜਦੋਂ ਕਿਤੇ ਉਨ੍ਹਾਂ ਨਾਲ ਰੁਬਰੂ ਹੋਣ ਦਾ ਮੌਕਾ ਫੈਨਸ ਨੂੰ ਮਿਲਦਾ ਹੈ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ।

ਹੋਰ ਵੇਖੋ :ਕਮਰਸ਼ੀਅਲ ਪਾਇਲਟ ਹੋਣ ਦੇ ਬਾਵਜੂਦ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਨੇ ਸਾਂਭੇ ਹੋਏ ਹਨ ਬਚਪਨ ਤੋਂ ਸਾਜ਼, ਵੀਡੀਓ ਵਾਇਰਲ

https://www.instagram.com/p/ByCR3P7BNh1/

ਹਰਭਜਨ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਕਿਸੇ ਪ੍ਰੋਗਰਾਮ 'ਚ ਸ਼ਿਰਕਤ ਕਰਦੇ ਦਿਖਾਈ ਦੇ ਰਹੇ ਨੇ । ਇਸੇ ਦੌਰਾਨ ਉਨ੍ਹਾਂ ਦੀਆਂ ਕੁਝ ਫੀਮੇਲ ਫੈਨਸ ਉਨ੍ਹਾਂ ਨੂੰ ਮਿਲਣ ਲਈ ਪਹੁੰਚ ਜਾਂਦੀਆਂ ਹਨ ਅਤੇ ਹਰਭਜਨ ਮਾਨ ਵੀ ਆਪਣੀਆਂ ਇਨ੍ਹਾਂ ਫੈਨਸ ਨੂੰ ਨਿਰਾਸ਼ ਨਹੀਂ ਕਰਦੇ ਅਤੇ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ ਅਤੇ ਉਨ੍ਹਾਂ ਦੀਆਂ ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਕਲਾਕਾਰ ਨੂੰ ਮਿਲ ਕੇ ਖ਼ੁਸ਼ ਨਜ਼ਰ ਆਈਆਂ ।

https://www.instagram.com/p/ByLJ31jBkZZ/

ਹਰਭਜਨ ਮਾਨ ਨੂੰ ਮਿਲਣ ਦੀ ਖ਼ੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ਼ ਝਲਕ ਰਹੀ ਸੀ । ਇਹ ਵੀਡੀਓ ਕਿੱਥੋਂ ਦਾ ਅਤੇ ਕਦੋਂ ਦਾ ਹੈ ਇਹ ਸਾਫ਼ ਨਹੀਂ ਹੋ ਸਕਿਆ ਪਰ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

Related Post