ਕਮਰਸ਼ੀਅਲ ਪਾਇਲਟ ਹੋਣ ਦੇ ਬਾਵਜੂਦ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਨੇ ਸਾਂਭੇ ਹੋਏ ਹਨ ਬਚਪਨ ਤੋਂ ਸਾਜ਼, ਵੀਡੀਓ ਵਾਇਰਲ  

Written by  Rupinder Kaler   |  June 04th 2019 11:39 AM  |  Updated: June 04th 2019 11:39 AM

ਕਮਰਸ਼ੀਅਲ ਪਾਇਲਟ ਹੋਣ ਦੇ ਬਾਵਜੂਦ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਨੇ ਸਾਂਭੇ ਹੋਏ ਹਨ ਬਚਪਨ ਤੋਂ ਸਾਜ਼, ਵੀਡੀਓ ਵਾਇਰਲ  

ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਕਮਰਸ਼ੀਅਲ ਪਾਇਲਟ ਹਨ । ਪਰ ਇਸ ਦੇ ਬਾਵਜੂਦ ਉਹ ਗਾਇਕੀ ਵਿੱਚ ਉਹੀ ਰੁਤਬਾ ਰੱਖਦੇ ਹਨ ਜਿੰਨਾਂ ਕਿ ਹਰਭਜਨ ਮਾਨ ਰੱਖਦੇ ਹਨ ਕਿਉਂਕਿ ਗੁਰਸੇਵਕ ਮਾਨ ਤੇ ਹਰਭਜਨ ਮਾਨ ਨੇ ਇੱਕਠੇ ਹੀ ਗਾਇਕੀ ਦੇ ਗੁਰ ਸਿੱਖੇ ਸਨ । ਗੁਰਸੇਵਕ ਮਾਨ ਨੇ ਕਈ ਗਾਣੇ ਵੀ ਗਾਏ ਹਨ ਜਿਹੜੇ ਕਿ ਸੁਪਰ ਹਿੱਟ ਰਹੇ ਹਨ ।

https://www.youtube.com/watch?v=cL7yxzJ7S_I

ਪਰ ਕਮਰਸ਼ੀਅਲ ਪਾਇਲਟ ਬਣਨਾ ਉਹਨਾਂ ਦੇ ਬਚਪਨ ਦਾ ਹੀ ਸੁਫ਼ਨਾ ਸੀ ਇਸੇ ਲਈ ਉਹ ਗਾਇਕੀ ਵਿੱਚ ਘੱਟ ਤੇ ਜ਼ਹਾਜ ਉਡਾਉਂਦੇ ਜ਼ਿਆਦਾ ਨਜ਼ਰ ਆਉਂਦੇ ਹਨ । ਪਰ ਇਸ ਸਭ ਦੇ ਚੱਲਦੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰਸੇਵਕ ਮਾਨ ਸੰਗੀਤ ਨੂੰ ਕਿੰਨਾ ਪਿਆਰ ਕਰਦੇ ਹਨ ।

https://www.youtube.com/watch?v=YeT61pUhNwo

ਇਸ ਵੀਡਿਓ ਵਿੱਚ ਹਰਭਜਨ ਮਾਨ ਦੱਸਦੇ ਹਨ ਕਿ ਗੁਰਸੇਵਕ ਨੇ ਆਪਣੇ ਬਚਪਨ ਦੇ ਸਾਜ਼ ਅੱਜ ਵੀ ਸਾਂਭ ਕੇ ਰੱਖੇ ਹੋਏ ਹਨ । ਇਸ ਵੀਡੀਓ ਵਿੱਚ ਗੁਰਸੇਵਕ ਮਾਨ ਉਹ ਸਾਰੰਗੀ ਵੀ ਦਿਖਾਉਂਦੇ ਹਨ, ਜਿਹੜੀ ਕਿ ਉਹ ਬਚਪਨ ਵਿੱਚ ਵਜਾਉਂਦੇ ਸਨ ।

https://www.youtube.com/watch?v=QnBmiMxJGYA&feature=youtu.be

ਇਸ ਤੋਂ ਬਾਅਦ ਦੋਵੇਂ ਭਰਾ ਮਿਰਜ਼ਾ ਸਾਹਿਬਾ ਦਾ ਕਿੱਸਾ ਵੀ ਗਾ ਕੇ ਬਿਆਨ ਕਰਦੇ ਹਨ । ਸੋ ਇਹ ਵੀਡੀਓ ਸਾਨੂੰ ਦੱਸਦੀ ਹੈ ਕਿ ਗਾਇਕੀ ਕਿਸ ਤਰ੍ਹਾਂ ਮਾਨ ਭਰਾਵਾਂ ਦੇ ਖੂਨ ਵਿੱਚ ਰਚੀ-ਵੱਸੀ ਹੋਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network