ਹਰਭਜਨ ਮਾਨ ਤੇ ਉਹਨਾਂ ਦੀ ਪਤਨੀ ਹਰਮਨ ਨੇ ਆਪਣੇ ਪ੍ਰਸ਼ੰਸਕਾਂ ਦਾ ਇਸ ਵਜ੍ਹਾ ਕਰਕੇ ਕੀਤਾ ਧੰਨਵਾਦ
ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਦਾ ਗਾਣਾ ਹਰ ਪਾਸੇ ਛਾਇਆ ਹੋਇਆ ਹੈ । ‘ਐਨਾ ਸੋਹਣਾ ਦੀ ਕਲੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਹਰ ਕੋਈ ਪਿਆਰ ਦੇ ਰਿਹਾ ਹੈ, ਜਿਸ ਦੇ ਲਈ ਹਰਭਜਨ ਮਾਨ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ । ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :-
ਵੱਧ ਸਕਦੀਆਂ ਹਨ ਆਮਿਰ ਖ਼ਾਨ ਦੀਆਂ ਮੁਸ਼ਕਿਲਾਂ, ਭਾਜਪਾ ਵਿਧਾਇਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਹਰਜੀਤ ਹਰਮਨ ਦਾ ਨਵਾਂ ਗੀਤ ‘ਜ਼ਿੰਦਗੀ’ ਹੋਇਆ ਰਿਲੀਜ਼

ਇਸ ਤਸਵੀਰ ਵਿੱਚ ਅਵਕਾਸ਼ ਮਾਨ, ਹਰਭਜਨ ਮਾਨ ਤੇ ਉਹਨਾਂ ਦੀ ਪਤਨੀ ਹਰਮਨ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਬੇਟੇ ਅਵਕਾਸ਼ ਮਾਨ ਦੇ ਨਵੇਂ ਗੀਤ "ਐਨਾ ਸੋਹਣਾ-ਦੀ ਕਲੀ" ਨੂੰ ਤੁਹਾਡੇ ਸਭ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਲਈ ਬੇਹੱਦ ਸ਼ੁਕਰਗੁਜ਼ਾਰ ਹਾਂ। ਉਮੀਦ ਹੈ ਕਿ ਤੁਸੀਂ ਅਵਕਾਸ਼ ਨੂੰ ਇਸੇ ਤਰ੍ਹਾਂ ਹੀ ਆਪਣੀਆਂ ਮੁਹੱਬਤ ਅਤੇ ਅਸੀਸਾਂ ਦੀਆਂ ਪਲਕਾਂ ਹੇਠ ਰੱਖੋਗੇ।

ਤੁਹਾਡੇ ਸਭ ਦਾ ਇਹ ਅਟੁੱਟ ਸਾਥ ਅਵਕਾਸ਼ ਨੂੰ ਸੰਗੀਤਕ ਖੇਤਰ ਵਿੱਚ ਹੋਰ ਵੀ ਬਿਹਤਰੀਨ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਰਹੇਗਾ। -ਹਰਮਨ ਤੇ ਹਰਭਜਨ ਮਾਨ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਵਕਾਸ਼ ਮਾਨ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ । ਉਸ ਦੇ ਗੀਤ ਵੀ ਸਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਤਿਆਰ ਹੁੰਦੇ ਹਨ । ਜਿਹੜੇ ਕਿ ਲੋਕਾਂ ਵੱਲੋਂ ਕਾਫੀ ਪੰਸਦ ਵੀ ਕੀਤੇ ਜਾਂਦੇ ਹਨ ।
View this post on Instagram