ਹਰਭਜਨ ਮਾਨ ਤੇ ਉਹਨਾਂ ਦੀ ਪਤਨੀ ਹਰਮਨ ਨੇ ਆਪਣੇ ਪ੍ਰਸ਼ੰਸਕਾਂ ਦਾ ਇਸ ਵਜ੍ਹਾ ਕਰਕੇ ਕੀਤਾ ਧੰਨਵਾਦ

Written by  Rupinder Kaler   |  October 30th 2020 03:29 PM  |  Updated: October 30th 2020 03:29 PM

ਹਰਭਜਨ ਮਾਨ ਤੇ ਉਹਨਾਂ ਦੀ ਪਤਨੀ ਹਰਮਨ ਨੇ ਆਪਣੇ ਪ੍ਰਸ਼ੰਸਕਾਂ ਦਾ ਇਸ ਵਜ੍ਹਾ ਕਰਕੇ ਕੀਤਾ ਧੰਨਵਾਦ

ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਦਾ ਗਾਣਾ ਹਰ ਪਾਸੇ ਛਾਇਆ ਹੋਇਆ ਹੈ । ‘ਐਨਾ ਸੋਹਣਾ ਦੀ ਕਲੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਹਰ ਕੋਈ ਪਿਆਰ ਦੇ ਰਿਹਾ ਹੈ, ਜਿਸ ਦੇ ਲਈ ਹਰਭਜਨ ਮਾਨ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ । ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

Avkash Mann Shares His Upcoming Song Aina Sohna -The Kali Posters

ਹੋਰ ਪੜ੍ਹੋ :-

avkash mann pic

ਇਸ ਤਸਵੀਰ ਵਿੱਚ ਅਵਕਾਸ਼ ਮਾਨ, ਹਰਭਜਨ ਮਾਨ ਤੇ ਉਹਨਾਂ ਦੀ ਪਤਨੀ ਹਰਮਨ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਬੇਟੇ ਅਵਕਾਸ਼ ਮਾਨ ਦੇ ਨਵੇਂ ਗੀਤ "ਐਨਾ ਸੋਹਣਾ-ਦੀ ਕਲੀ" ਨੂੰ ਤੁਹਾਡੇ ਸਭ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਲਈ ਬੇਹੱਦ ਸ਼ੁਕਰਗੁਜ਼ਾਰ ਹਾਂ। ਉਮੀਦ ਹੈ ਕਿ ਤੁਸੀਂ ਅਵਕਾਸ਼ ਨੂੰ ਇਸੇ ਤਰ੍ਹਾਂ ਹੀ ਆਪਣੀਆਂ ਮੁਹੱਬਤ ਅਤੇ ਅਸੀਸਾਂ ਦੀਆਂ ਪਲਕਾਂ ਹੇਠ ਰੱਖੋਗੇ।

ਤੁਹਾਡੇ ਸਭ ਦਾ ਇਹ ਅਟੁੱਟ ਸਾਥ ਅਵਕਾਸ਼ ਨੂੰ ਸੰਗੀਤਕ ਖੇਤਰ ਵਿੱਚ ਹੋਰ ਵੀ ਬਿਹਤਰੀਨ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਰਹੇਗਾ। -ਹਰਮਨ ਤੇ ਹਰਭਜਨ ਮਾਨ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਵਕਾਸ਼ ਮਾਨ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ । ਉਸ ਦੇ ਗੀਤ ਵੀ ਸਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਤਿਆਰ ਹੁੰਦੇ ਹਨ । ਜਿਹੜੇ ਕਿ ਲੋਕਾਂ ਵੱਲੋਂ ਕਾਫੀ ਪੰਸਦ ਵੀ ਕੀਤੇ ਜਾਂਦੇ ਹਨ ।

 

View this post on Instagram

 

ਬੇਟੇ ਅਵਕਾਸ਼ ਮਾਨ ਦੇ ਨਵੇਂ ਗੀਤ "ਐਨਾ ਸੋਹਣਾ-ਦੀ ਕਲੀ" ਨੂੰ ਤੁਹਾਡੇ ਸਭ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਲਈ ਬੇਹੱਦ ਸ਼ੁਕਰਗੁਜ਼ਾਰ ਹਾਂ। ਉਮੀਦ ਹੈ ਕਿ ਤੁਸੀਂ ਅਵਕਾਸ਼ ਨੂੰ ਇਸੇ ਤਰ੍ਹਾਂ ਹੀ ਆਪਣੀਆਂ ਮੁਹੱਬਤ ਅਤੇ ਅਸੀਸਾਂ ਦੀਆਂ ਪਲਕਾਂ ਹੇਠ ਰੱਖੋਗੇ। ਤੁਹਾਡੇ ਸਭ ਦਾ ਇਹ ਅਟੁੱਟ ਸਾਥ ਅਵਕਾਸ਼ ਨੂੰ ਸੰਗੀਤਕ ਖੇਤਰ ਵਿੱਚ ਹੋਰ ਵੀ ਬਿਹਤਰੀਨ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਰਹੇਗਾ। -ਹਰਮਨ ਤੇ ਹਰਭਜਨ ਮਾਨ We are sincerely overwhelmed & grateful for all the love and support Avkash is getting for his new song. “Thank you” to each and every one of you who commented, sent messages, called and came in person with flowers/cakes/gifts to celebrate with MANN5 ?? He worked tirelessly with immense dedication to put this track together. We look forward to sharing many more amazing projects from our boy!!! @avkash.mann @holisticallyharman

A post shared by Harbhajan Mann (@harbhajanmannofficial) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network