ਹਰਭਜਨ ਮਾਨ ਅਤੇ ਜਸਬੀਰ ਜੱਸੀ ਨੇ ਕਵੀਸ਼ਰੀ ਗਾ ਕੇ ਬੰਨਿਆ ਸਮਾਂ, ਸਰੋਤਿਆਂ ਨੂੰ ਆ ਰਹੀ ਪਸੰਦ

By  Shaminder July 15th 2021 11:16 AM

ਹਰਭਜਨ ਮਾਨ ਨੇ ਆਪਣੇ ਫੇਸਬੁੱਲ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਜਸਬੀਰ ਜੱਸੀ ਦੇ ਨਾਲ ਕਵੀਸ਼ਰੀ ਗਾੳੇੁਂਦੇ ਦਿਖਾਈ ਦੇ ਰਹੇ ਹਨ । ਹਰਭਜਨ ਮਾਨ ਅਤੇ ਜਸਬੀਰ ਜੱਸੀ ਦੀ ਜੁਗਲਬੰਦੀ ਹਰ ਕਿਸੇ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਹੀ ਹੈ । ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ।

Harbhajan Mann Image From Instagram

ਹੋਰ ਪੜ੍ਹੋ  : ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਦੀ ਰਸਮਾਂ ਸ਼ੁਰੂ, ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ 

Image From Instagram

ਛੋਟੇ ਵੀਰ ਜਸਬੀਰ ਜੱਸੀ ਨਾਲ ਵੈਸੇ ਘਰ ਬੈਠਿਆਂ ਦਿਲ ਕੀਤਾ ਕਿ ਕਵੀਸ਼ਰੀ ਦੀਆਂ ਹੇਕਾਂ ਲਾਈਏ’। ਹਰਭਜਨ ਮਾਨ ਅਤੇ ਜਸਬੀਰ ਜੱਸੀ ਵੱਲੋਂ ਗਾਈ ਇਹ ਕਵੀਸ਼ਰੀ ਹਰਭਜਨ ਮਾਨ ਨੇ ਕੁਝ ਸਾਲ ਪਹਿਲਾਂ ਗਾਈ ਸੀ । ਹਰਭਜਨ ਮਾਨ ਇਸ ਵੀਡੀਓ ‘ਚ ਦੱਸ ਰਹੇ ਨੇ ਕਿ ਪੀਟੀਸੀ ਦੇ ਅਵਾਰਡ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਇਹ ਕਵੀਸ਼ਰੀ ਜਸਬੀਰ ਜੱਸੀ ਦੇ ਨਾਲ ਗਾਈ ਸੀ ।

Jasbir jassi 00000 Image From Instagram

ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ ਅਤੇ ਅੱਜ ਫਿਰ ਸਬੱਬ ਬਣਿਆ ਹੈ ਜਸਬੀਰ ਜੱਸੀ ਦੇ ਨਾਲ ਕਵੀਸ਼ਰੀ ਗਾਉਣ ਦਾ । ਦੱਸ ਦਈਏ ਕਿ ਹਰਭਜਨ ਮਾਨ ਅਤੇ ਜਸਬੀਰ ਜੱਸੀ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । ਦੋਵਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

Related Post