ਦੇਖੋ ਵੀਡੀਓ : ਹਰਭਜਨ ਮਾਨ ਆਪਣੇ ਨਵੇਂ ਛੰਦ ‘ਰਾਣੀ ਸੁੰਦਰਾ’ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਇਸ ਤਰ੍ਹਾਂ ਲੋਕਾਂ ਨੂੰ ਜੋੜ ਰਹੇ ਨੇ ਪੰਜਾਬੀ ਵਿਰਸੇ ਦੇ ਨਾਲ

By  Lajwinder kaur September 18th 2020 12:57 PM

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਆਪਣੇ ਨਵੇਂ ਛੰਦ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ । harbhajan maan ਹਰਭਜਨ ਮਾਨ ਜੋ ਕਿ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਦਰਸ਼ਕਾਂ ਨੂੰ ਲੋਕ ਕਿੱਸਿਆਂ ਤੋਂ ਜਾਣੂ ਕਰਵਾ ਰਹੇ ਨੇ । ਉਹ  ਪੂਰਨ ਭਗਤ ਕਿੱਸੇ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਸ ਕਿੱਸੇ ਦੀ ਪੂਰੀ ਦਸਤਾਨ ਉਹ ਛੰਦਾਂ ਦੇ ਰਾਹੀਂ ਪੇਸ਼ ਕਰ ਰਹੇ ਨੇ ।

harbhajan maan new song

‘ਰਾਣੀ ਸੁੰਦਰਾ’ ਨਵਾਂ ਛੰਦ ਹੈ ਜੋ ਪੂਰਨ ਭਗਤ ਦੀ ਕਹਾਣੀ ਨੂੰ ਅੱਗੇ ਤੋਰ ਰਿਹਾ ਹੈ । ਸ਼੍ਰੋਮਣੀ ਕਵੀਸ਼ਰ ਕਰਨੈਲ ਪਾਰਸ ਰਾਮੂਵਾਲੀਆ ਵੱਲੋਂ ਲਿਖੇ ਛੰਦ ਨੂੰ ਹਰਭਜਨ ਮਾਨ ਆਪਣੀ ਮਿੱਠੀ ਆਵਾਜ਼ ‘ਚ ਪੇਸ਼ ਕਰ ਰਹੇ ਨੇ ।

ਸੰਗੀਤ ਮਿਊਜ਼ਿਕ ਇਮਪਾਇਰ ਨੇ ਦਿੱਤਾ ਹੈ ਤੇ ਵੀਡੀਓ ਸਟਾਲਿਨਵੀਰ ਨੇ ਬਣਾਇਆ ਹੈ । ਦਰਸ਼ਕਾਂ ਵੱਲੋਂ ਇਸ ਛੰਦ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ।

harbhajan maan

ਹਰਭਜਨ ਮਾਨ ਇੱਕ ਲੰਬੇ ਸਮੇਂ ਤੋਂ ਆਪਣੀ ਸਾਫ-ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ । ਇਸ ਤੋਂ ਇਲਾਵਾ ਬਹੁਤ ਜਲਦ ਪੰਜਾਬੀ ਫ਼ਿਲਮ ਪੀ.ਆਰ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ ।

Related Post