ਹਰਭਜਨ ਮਾਨ ਨੇ ਨਵੀਂ ਐਲਬਮ ਦਾ ਕੀਤਾ ਐਲਾਨ, ਇਸ ਦਿਨ ਰਿਲੀਜ਼ ਹੋਵੇਗਾ ਪਹਿਲਾ ਗੀਤ

By  Lajwinder kaur November 7th 2022 10:13 PM

Harbhajan Mann News: ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਦੀ ਗੱਲ ਆਖੀ ਸੀ। ਹੁਣ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। ਜੀ ਹਾਂ ਗਾਇਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਉਹ ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਟਾਈਟਲ ਹੇਠ ਆਪਣੀ ਨਵੀਂ ਐਲਬਮ ਲੈ ਕੇ ਆ ਰਹੇ ਹਨ।

ਹੋਰ ਪੜ੍ਹੋ : Freddy Teaser: ਕਾਰਤਿਕ ਆਰੀਅਨ ਦੰਦਾਂ ਦੇ ਡਾਕਟਰ ਬਣ ਕੇ ਲੋਕਾਂ ਨੂੰ ਆ ਰਹੇ ਨੇ ਡਰਾਉਣ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼!

singer harbhajan mann image source: instagram

ਹਰਭਜਨ ਮਾਨ ਨੇ ਸਿਰਫ਼ ਆਪਣੀ ਨਵੀਂ ਐਲਬਮ ਦਾ ਪੋਸਟਰ ਜਾਰੀ ਕੀਤਾ ਹੈ। ਉਨ੍ਹਾਂ ਵੱਲੋਂ ਐਲਬਮ ਦਾ ਪਹਿਲਾ ਗਾਣਾ ‘ਤੇਰਾ ਘੱਗਰਾ ਸੋਹਣੀਏ’ 9 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਦਸ ਦਈਏ ਕਿ ਇਹ ਉਹੀ ਸਰਪ੍ਰਾਈਜ਼ ਹੈ ਜੋ ਹਰਭਜਨ ਮਾਨ ਆਪਣੇ ਪ੍ਰਸ਼ੰਸਕਾਂ  ਨੂੰ ਦੇਣਾ ਚਾਹੁੰਦੇ ਸੀ।

2 ਦਿਨ ਪਹਿਲਾਂ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਖੁਲਾਸਾ ਕੀਤਾ ਸੀ ਕਿ ਉਹ 9 ਨਵੰਬਰ ਨੂੰ ਫੈਨਜ਼ ਨੂੰ ਸਪੈਸ਼ਲ ਸਰਪ੍ਰਾਈਜ਼ ਦੇਣ ਜਾ ਰਹੇ ਹਨ। ਉਦੋਂ ਤੋਂ ਹੀ ਲੋਕ ਇਹ ਕਿਆਸ ਲਗਾ ਰਹੇ ਸੀ ਕਿ ਮਾਨ ਆਪਣਾ ਨਵਾਂ ਗਾਣਾ ਲੈਕੇ ਆ ਰਹੇ ਹਨ। ਹੁਣ ਗਾਇਕ ਨੇ ਆਪਣੀ ਐਲਬਮ ਦਾ ਐਲਾਨ ਕਰ ਫੈਨਜ਼ ਨੂੰ ਹੋਰ ਵੀ ਜ਼ਿਆਦਾ ਉਤਸੁਕ ਕਰ ਦਿੱਤਾ ਹੈ।

image source: instagram

ਦਸ ਦਈਏ ਕਿ ਇਸ ਐਲਬਮ ‘ਚ ਕੁੱਲ 8 ਗੀਤ ਹਨ ਅਤੇ ਨਾਲ ਹੀ ਗੀਤਾਂ ਦੀ ਰਿਲੀਜ਼ ਡੇਟ ਬਾਰੇ ਵੀ ਦੱਸਿਆ ਗਿਆ ਹੈ। ਪਹਿਲਾ ਗੀਤ   ‘ਤੇਰਾ ਘੱਗਰਾ ਸੋਹਣੀਏ’ ਜੋ ਕਿ 9 ਨਵੰਬਰ 2022 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਹਰਭਜਨ ਮਾਨ ਜੋ ਕਿ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਜਿਸ ਕਰਕੇ ਉਨ੍ਹਾਂ ਦੇ ਵੱਡੇ ਪੁੱਤਰ ਅਵਕਾਸ਼ ਮਾਨ ਨੇ ਵੀ ਆਪਣੇ ਕਰੀਅਰ ਦਾ ਆਗਾਜ਼ ਪੰਜਾਬੀ ਮਿਊਜ਼ਿਕ ਜਗਤ ਵਿੱਚ ਕੀਤਾ ਹੈ।

avkash and harbhajan mann image source: instagram

 

View this post on Instagram

 

A post shared by Harbhajan Mann (@harbhajanmannofficial)

Related Post