ਹਰਭਜਨ ਮਾਨ ‘HAQ’ ਗੀਤ ਦੇ ਨਾਲ ਬਿਆਨ ਕਰਨਗੇ ਪੰਜਾਬੀ ਕਿਸਾਨਾਂ ਦੀ ਅਣਖ ਤੇ ਮਿਹਨਤਾਂ ਨੂੰ

By  Lajwinder kaur December 1st 2020 04:39 PM

ਪੰਜਾਬੀ ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਪਹੁੰਚੇ ਹੋਏ ਨੇ । ਕਿਸਾਨਾਂ ਦੇ ਸੰਘਰਸ਼ ਨੇ ਹੁਣ ਵੱਡਾ ਰੂਪ ਲੈ ਲਿਆ ਹੈ । ਇੰਡੀਆ ਦੇ ਬਾਕੀ ਕਿਸਾਨ ਵੀ ਦਿੱਲੀ ਪਹੁੰਚ ਰਹੇ ਨੇ । ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਮਾਰੂ ਖੇਤੀ ਬਿੱਲਾਂ ਦੇ ਖਿਲਾਫ ਅੰਦੋਲਨ ਕਰ ਰਹੇ ਨੇ।

harbhajan mann inside pic ਹੋਰ ਪੜ੍ਹੋ : ‘ਤੇਰੀ ਏਨੀ ਕਾਹਤੋਂ ਮਰਗੀ ਜ਼ਮੀਰ ਦਿੱਲੀਏ ਖੇਤ ਬਾਬੇ ਨਾਨਕ ਦੇ ਖੋਹਣ ਨੂੰ ਫਿਰੇ’- ਆਰ ਨੇਤ

ਪੰਜਾਬੀ ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਪੂਰਾ ਸਾਥ ਦੇ ਰਹੇ ਨੇ। ਅਜਿਹੇ ‘ਚ ਪੰਜਾਬੀ ਗਾਇਕ ਆਪਣੀ ਦਮਦਾਰ ਆਵਾਜ਼ ਦੇ ਨਾਲ ਕਿਸਾਨ ਅੰਦੋਲਨ ਨੂੰ ਗੀਤਾਂ ਦੇ ਰਾਹੀਂ ਪੇਸ਼ ਕਰ ਰਹੇ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਹਰਭਜਨ ਮਾਨ ਵੀ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ ।

harbhajan mann farmer

ਜੀ ਹਾਂ ਉਹ ਹੱਕ (HAQ) ਟਾਈਟਲ ਹੇਠ ਪੰਜਾਬੀ ਕਿਸਾਨਾਂ ਦੀ ਅਣਖ ਤੇ ਹਿੰਮਤ ਨੂੰ ਬਿਆਨ ਕਰਨਗੇ । ਇਸ ਗੀਤ ਦੀ ਛੋਟੀ ਜਿਹੀ ਝਲਕ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ । ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਗੀਤ ਦੇ ਬੋਲ ਹਰਵਿੰਦਰ ਤਤਲਾ ਨੇ ਲਿਖੇ ਨੇ ਤੇ ਮਿਊਜ਼ਿਕ ਐਮਪਾਇਰ ਨੇ ਦਿੱਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

harbhajan mann picture

Related Post