ਬਜ਼ੁਰਗ ਫੈਨ ਦੀ ਇਸ ਹਰਕਤ ‘ਤੇ ਹਰਭਜਨ ਮਾਨ ਹੋਏ ਭਾਵੁਕ, ਚੁੰਮੇ ਫੈਨ ਦੇ ਹੱਥ,ਵੇਖੋ ਵੀਡੀਓ

By  Lajwinder kaur April 23rd 2019 02:28 PM -- Updated: April 23rd 2019 03:51 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਾਣ ਹਰਭਜਨ ਮਾਨ ਜੋ ਕਿ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਸਿਤਾਰਿਆਂ ਚੋਂ ਇੱਕ ਹਨ। ਉਹ ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ ਦੇ ਨਾਲ ਮਾਂ ਬੋਲੀ ਪੰਜਾਬੀ ਸੇਵਾ ਕਰਦੇ ਆ ਰਹੇ ਹਨ।

View this post on Instagram

 

ਮੈਨੇ ਮੁਲਕੋਂ ਕੀ ਤਰਹ ਲੋਗੋਂ ਕੇ ਦਿਲ ਜੀਤੇ ਹੈਂ?? Maine mulko ki tarah logon ke dil jeete hain?? #fanslove #blessed #raunakmela #patiala

A post shared by Harbhajan Mann (@harbhajanmannofficial) on Apr 22, 2019 at 6:58am PDT

ਹੋਰ ਵੇਖੋ:ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ- ਜੱਸ ਬਾਜਵਾ

ਹਰਭਜਨ ਮਾਨ ਨੇ ਜੋ ਕਿ ਪਟਿਆਲਾ ਸ਼ਹਿਰ ਪਹੁੰਚੇ ਸਨ ਤੇ ਹਰਭਜਨ ਮਾਨ ਦੇ ਫੈਨਜ਼ ਉਨ੍ਹਾਂ ਨੂੰ ਦੇਖਕੇ ਖੁਸ਼ ਤਾਂ ਹੋਏ ਤੇ ਨਾਲ ਹੀ ਭਾਵੁਕ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਇੰਸਟਾਗ੍ਰਾਮ ਦੀ ਸਟੋਰੀ ਉੱਤੇ ਫੈਨ ਦੀ ਵੀਡੀਓ ਪਾਈ ਹੋਈ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਉਹ ਕਿਵੇਂ ਆਪਣੇ ਫੈਨਜ਼ ਦੇ ਨਾਲ ਘਿਰੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਚੋਂ ਇੱਕ ਬਜ਼ੁਰਗ ਫੈਨ ਨੇ ਹਰਭਜਨ ਮਾਨ ਨੂੰ ਜੱਫੀ ਪਾ ਕੇ ਸਿਰ ਉੱਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਤੇ ਨਾਲ ਹੀ ਹਰਭਜਨ ਮਾਨ ਦੀ ਤਾਰੀਫ਼ ਕੀਤੀ ਕਿ ਉਹ ਬਹੁਤ ਵਧੀਆ ਗੀਤ ਗਾਉਂਦੇ ਹਨ। ਹਰਭਜਨ ਮਾਨ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਲੋਕੀਂ ਮੈਨੂੰ ਪੁੱਛਦੇ ਨੇ ਕਿ ਮੈਂ ਸਕਿਉਰਿਟੀ ਤੇ ਬਾਉਂਸਰ ਕਿਉਂ ਨਹੀਂ ਰੱਖਦਾ ਤੇ ਨਾਲ ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਪ੍ਰਸ਼ੰਸ਼ਕਾਂ ਵੱਲੋਂ ਇੰਨੀਆਂ ਦੁਆਵਾਂ ਤੇ ਪਿਆਰ ਨਾਲ ਹੋਵੇ ਤਾਂ ਇਸ ਤੋਂ ਵੱਡੀ ਸਕਿਉਰਿਟੀ ਹੋਰ ਕਿਹੜੀ ਹੋ ਸਕਦੀ ਹੈ। 

ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਅੱਜਕੱਲ੍ਹ ਉਹ ਆਪਣੀ ਆਉਣ ਵਾਲੀ ਫ਼ਿਲਮ ਪੀ.ਆਰ. ਦੀ ਸ਼ੂਟਿੰਗ ‘ਚ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਲੱਗੇ ਹੋਏ ਹਨ। ਇਸ ਤੋਂ ਇਲਾਵਾ ਪਹਿਲਾਂ ਵੀ ਕਈ ਹਿੱਟ ਫ਼ਿਲਮਾਂ ਤੇ ਪੰਜਾਬੀ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post