‘ਪੰਜਾਬੀ ਗਾਇਕੀ ਦੇ ਇਸ ਅਨਮੋਲ ਹੀਰੇ ਦੇ ਤੁਰ ਜਾਣ ਦਾ ਬਹੁਤ ਅਫ਼ਸੋਸ ਹੈ’- ਹਰਭਜਨ ਮਾਨ, ਯਾਦਾਂ ਦੇ ਝਰੋਖੇ ‘ਚੋਂ ਸਾਂਝੀ ਕੀਤੀ ਖ਼ਾਸ ਤਸਵੀਰ

By  Lajwinder kaur February 26th 2021 05:19 PM -- Updated: February 28th 2021 10:34 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੈਜੇਂਡ ਸਿੰਗਰ ਸਰਦੂਲ ਸਿਕੰਦਰ ਦੇ ਇਸ ਸੰਸਾਰ ਤੋਂ ਚਲੇ ਜਾਣ ਦਾ ਸਦਮਾ ਹਰ ਇੱਕ ਪੰਜਾਬੀ ਨੂੰ ਹੈ। ਭਾਵੇਂ ਉਹ ਸਰਦੂਲ ਜੀ ਦੇ ਚਾਹੁਣ ਵਾਲੇ ਹੋਣ ਜਾਂ ਫਿਰ ਪੰਜਾਬੀ ਕਲਾਕਾਰ ਹਰ ਇੱਕ ਦੀ ਅੱਖ ਨਮ ਹੈ ।ਪੰਜਾਬੀ ਗਾਇਕ ਹਰਭਜਨ ਮਾਨ ਨੇ ਹਿੰਮਤ ਜੁਟਾ ਕੇ ਆਪਣੇ ਪਿਆਰੇ ਭਾਜੀ ਸਰਦੂਲ ਸਿਕੰਦਰ ਦੇ ਲਈ ਕੁਝ ਲਿਖਿਆ ਹੈ।

insdie image of sardook sikander Image Source - instagram

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਸਾਂਝਾ ਕੀਤਾ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਦਾ ਵੀਡੀਓ, ਕਿਸਾਨੀ ਝੰਡੇ ‘ਚ ਲਪੇਟ ਕੇ ਦਿੱਤੀ ਗਈ ਸ਼ਰਧਾਂਜਲੀ

inside image of harbhajan mann instagram post about sardool sikander Image Source - instagram

ਉਨ੍ਹਾਂ ਨੇ ਇੱਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘-ਯਾਦਾਂ ਰਹਿ ਜਾਣੀਆਂ-

ਕਰ ਆਏ ਆਪਣੇ ਹੱਥੀਂ ਵਿਦਾ ਦਿਲ ਦੇ ਬਾਦਸ਼ਾਹ ਤੇ ਸੁਰਾਂ ਦੇ ਸਿਕੰਦਰ ਨੂੰ ????

ਜਿਸ ਸਮੇਂ ਮੇਰੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਲਈ ਹਰਮਨ ਅਤੇ ਮੈਂ ਇੰਡੀਆ ਆਏ, ਉਸ ਸਮੇਂ ਸਰਦੂਲ ਸਿਕੰਦਰ ਭਾਅ ਜੀ ਅਤੇ ਅਮਰ ਨੂਰੀ ਜੀ ਸੁਪਰ ਸਟਾਰ ਸਨ। ਉਸ ਸਮੇਂ ਤੋਂ ਇੱਕ ਦੂਜੇ ਨਾਲ ਸਾਡੀਆਂ ਅਜਿਹੀਆਂ ਪਰਿਵਾਰਕ ਸਾਂਝਾਂ ਪਈਆਂ ਕਿ ਇੱਕ-ਦੂਜੇ ਦੀ ਹਰ ਖ਼ੁਸ਼ੀ-ਗਮੀ ਜਿਵੇਂ ਸਾਡੀ ਆਪਣੀ ਸੀ। ਜ਼ਿੰਦਗੀ ਦੇ ਉਸ ਲੰਬੇ ਸਫਰ ਦੀਆਂ ਸਾਝਾਂ ਤੇ ਆਪਣੀ ਨਵੀਂ ਆਉਣ ਵਾਲੀ ਫਿਲਮ PR ਦੀ ਸ਼ੂਟਿੰਗ ਸਮੇਂ ਦੀਆਂ ਯਾਦਾਂ ਮੁੜ ਮੁੜ ਚੇਤੇ ਆ ਰਹੀਆਂ ਹਨ’।

inside image of late sardool sikander Image Source - instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਦੋ ਦਿਨ ਤਾਂ ਹਿੰਮਤ ਹੀ ਨਹੀਂ ਪਈ ਕਿ ਸਰਦੂਲ ਭਾਜੀ ਦੇ ਸੰਦੀਵੀ ਵਿਛੋੜੇ ਬਾਰੇ ਕੁਜ ਲਿਖ ਸਕਾਂ। ਯਕੀਨ ਹੀ ਨਹੀਂ ਆ ਰਿਹਾ ਸੀ ਕਿ ਸਰਦੂਲ ਭਾਜੀ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਨੇ।ਪੰਜਾਬੀ ਗਾਇਕੀ ਦੇ ਇਸ ਅਨਮੋਲ ਹੀਰੇ ਦੇ ਤੁਰ ਜਾਣ ਦਾ ਬਹੁਤ ਅਫ਼ਸੋਸ ਹੈ। ਸੱਚੀਂ! ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਸੁਰਾਂ ਦਾ ਸਰਦੂਲ ਸਿਕੰਦਰ। -ਹਰਮਨ & ਹਰਭਜਨ ਮਾਨ’ ।

Related Post