ਹਰਭਜਨ ਮਾਨ ‘ਆਪਣਾ ਖ਼ੂਨ ਪਰਾਇਆ ਹੁੰਦਾ’ ਕਵੀਸ਼ਰੀ ਨਾਲ ਪੇਸ਼ ਕਰ ਰਹੇ ਨੇ ਜ਼ਿੰਦਗੀ ਦੀਆਂ ਵੱਡੀਆਂ ਸਚਾਈਆਂ ਨੂੰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur June 30th 2020 01:10 PM

ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਨਵੇਂ ਗੀਤ ‘ਆਪਣਾ ਖ਼ੂਨ ਪਰਾਇਆ ਹੁੰਦਾ’ ਦੇ ਨਾਲ ਦਰਸ਼ਕਾਂ ਦੇ ਰੁਬੂਰ ਹੋਏ ਨੇ । ਇਹ ਗੀਤ ਪੰਜਾਬੀ ਲੋਕ ਕਵੀਸ਼ਰੀ ਹੈ ਜਿਸ ਨੂੰ ਹਰਭਜਨ ਮਾਨ ਨੇ ਕਮਾਲ ਦਾ ਗਾਇਆ ਹੈ ।

harbhajan maan new punjab song

ਇਸ ਗੀਤ ਨੂੰ ਪੋਸਟ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ, ‘ਬਾਪੂ ਜੀ “ਪਾਰਸ” ਦੀ 1961-62 ਵਿੱਚ ਲਿਖੀ ਕਵੀਸ਼ਰੀ ‘ਆਪਣਾ ਖ਼ੂਨ ਪਰਾਇਆ ਹੁੰਦਾ’, ਜੋ ਇੰਜ ਲਗਦੀ ਹੈ ਜਿਵੇਂ ਅੱਜ ਦੇ ਹਾਲਾਤ ਦੇਖ ਕੇ, ਅੱਜ ਹੀ ਲਿਖੀ ਗਈ ਹੋਵੇ!

ਜ਼ਰੂਰ ਸੁਣਨਾ ਅਤੇ ਸਭ ਨਾਲ ਸਾਂਝੀ ਕਰਨਾ ਜ਼ਿੰਦਗੀ ਦੀਆਂ ਇਹ ਹਕੀਕ਼ਤਾਂ!’

Vote for your favourite : https://www.ptcpunjabi.co.in/voting/

ਇਸ ਗੀਤ ਨੂੰ ਸੰਗੀਤ ਮਿਊਜ਼ਿਕ ਇੰਪਾਇਅਰ ਨੇ ਦਿੱਤਾ ਹੈ ਜਦੋਂ ਕਿ ਗੀਤ ਦਾ ਵੀਡੀਓ ਸਟਾਲਿਨਵੀਰ ਨੇ ਤਿਆਰ ਕੀਤਾ ਹੈ । ਇਹ ਕਵੀਸ਼ਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਉਹ ਪੰਜਾਬੀ ਫ਼ਿਲਮ ਪੀ.ਆਰ ‘ਚ ਨਜ਼ਰ ਆਉਣਗੇ ।

punjabi song

Related Post