ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਦੁੱਖਾਂ, ਜਜ਼ਬਿਆਂ ਤੇ ਜਜ਼ਬਾਤਾਂ ਦਾ ਗੀਤ ਦੂਜਾ ਪਾਸਾ ਹੋਇਆ ਰਿਲੀਜ਼, ਗਾਇਕ ਹਰਭਜਨ ਮਾਨ ਨੇ ਬਿਆਨ ਕੀਤਾ ਕਿਸਾਨਾਂ ਦਾ ਦਰਦ, ਦੇਖੋ ਵੀਡੀਓ

By  Lajwinder kaur February 15th 2021 05:50 PM

ਦੇਸ਼ ਦਾ ਕਿਸਾਨ ਜੋ ਕਿ ਪਿਛਲੇ 80 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਦਿਲੀ ਦੀਆਂ ਬਰੂਹਾਂ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਇਆ ਨੂੰ । ਇਨ੍ਹਾਂ ਦਿਨਾਂ 'ਚ ਕਿਸਾਨਾਂ ਨੂੰ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੈ । ਇਸ ਅੰਦਲੋਨ ਦੇ ਚੱਲਦੇ ਕਈ ਮਾਵਾਂ ਦੇ ਇੱਕਲੋਤੇ ਪੁੱਤਰ ਸ਼ਹੀਦੀ ਪਾ ਗਏ ਨੇ। ਇਸ ਤੋਂ ਇਲਾਵਾ ਕਈ ਬਜ਼ੁਰਗ ਵੀ ਆਪਣਾ ਪ੍ਰਾਣ ਤਿਆਗ ਗਏ ਨੇ।  ਅਜਿਹੇ ਦੁੱਖ ਨੂੰ ਬਿਆਨ ਕਰ ਰਹੇ ਨੇ ਪੰਜਾਬੀ ਗਾਇਕ ਹਰਭਜਨ ਮਾਨ ।

inside image of harbhajan mann new song dooja paasa

ਹੋਰ ਪੜ੍ਹੋ: ‘ਫ਼ਸਲਾਂ ਦੇ ਫ਼ੈਸਲੇ ਤਾਂ ਕਿਸਾਨ ਹੀ ਕਰੂਗਾ ਸਰਕਾਰ ਜੀ’-ਕੰਵਰ ਗਰੇਵਾਲ, ਇੱਕ ਫਿਰ ਤੋਂ ‘AILAAN’ ਗੀਤ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਜੀ ਹਾਂ ਉਹ 'ਦੂਜਾ ਪਾਸਾ' (Dooja Paasa) ਟਾਈਟਲ ਹੇਠ ਨਵਾਂ ਕਿਸਾਨੀ ਗੀਤ ਲੈ ਕੇ ਆਏ ਨੇ । ਜਿਸ ਚ ਉਨ੍ਹਾਂ ਨੇ ਘੋਲ ਦਾ ਉਸ ਹਿੱਸੇ ਨੂੰ ਛੂਹਿਆ ਹੈ ਜਿਸ ਬਾਰੇ ਕੋਈ ਗੱਲ ਨਹੀਂ ਕਰਦਾ ਹੈ । ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਦੁੱਖਾਂ, ਜਜ਼ਬਿਆਂ ਤੇ ਜਜ਼ਬਾਤਾਂ ਨੂੰ ਬਹੁਤ ਸ਼ਾਨਦਾਰ ਢੰਗ ਦੇ ਨਾਲ ਉਨ੍ਹਾਂ ਦਰਸ਼ਕਾਂ ਅੱਗੇ ਰੱਖਿਆ ਹੈ ।

ਦੱਸ ਦਈਏ ਇਸ ਗੀਤ ਦੇ ਬੋਲ Harwinder Tatla ਨੇ ਲਿਖੇ ਨੇ ਤੇ ਮਿਊਜ਼ਿਕ Music Empire ਨੇ ਦਿੱਤਾ ਹੈ । ਗਾਣੇ ਦਾ ਲੀਰੀਕਲ ਵੀਡੀਓ Harmeet S Kalra ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਹਰਭਜਨ ਮਾਨ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ ।

new farming song dooja paasa

Related Post