ਹਰਭਜਨ ਮਾਨ ਨੇ ਆਪਣੀ ਪਤਨੀ ਲਈ ਪਾਈ ਭਾਵੁਕ ਪੋਸਟ, ‘ਹਰ ਮੁਸ਼ਕਿਲ ਘੜੀ ‘ਚ ਮੇਰੇ ਨਾਲ ਚਟਾਨ ਵਾਂਗ ਖੜ੍ਹੀ ਰਹੀ ਮੇਰੀ ਪਤਨੀ’

By  Lajwinder kaur May 6th 2020 11:10 AM

ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਪਤਨੀ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਦਿਲ ਛੂਹ ਜਾਣ ਵਾਲਾ ਮੈਸੇਜ ਲਿਖਿਆ ਹੈ । ਉਨ੍ਹਾਂ ਨੇ ਆਪਣੀ ਵਾਈਫ ਹਰਮਨ ਮਾਨ ਲਈ ਲੰਮਾ ਚੌੜਾ ਮੈਸੇਜ ਲਿਖਿਆ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ, ‘ਮੈਂ ਆਪਣੀ ਨਿੱਜੀ ਅਤੇ ਪ੍ਰੋਫ਼ੈਸ਼ਨਲ ਜ਼ਿੰਦਗੀ ਵਿੱਚ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ । ਮੁਸ਼ਕਿਲ ਤੋਂ ਮੁਸ਼ਕਿਲ ਘੜੀ 'ਚ ਜੇਕਰ ਮੇਰੇ ਨਾਲ ਕੋਈ ਚਟਾਨ ਵਾਂਗ ਖੜ੍ਹਾ ਹੈ ਤਾਂ ਉਹ ਹੈ ਮੇਰੀ ਜੀਵਨ ਸਾਥਣ ਹਰਮਨ ਮਾਨ ।’

 

View this post on Instagram

 

ਮੈਂ ਆਪਣੀ ਨਿੱਜੀ ਅਤੇ ਪ੍ਰੋਫ਼ੈਸ਼ਨਲ ਜ਼ਿੰਦਗੀ ਵਿੱਚ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। ਮੁਸ਼ਕਿਲ ਤੋਂ ਮੁਸ਼ਕਿਲ ਘੜੀ 'ਚ ਜੇਕਰ ਮੇਰੇ ਨਾਲ ਕੋਈ ਚਟਾਨ ਵਾਂਗ ਖੜ੍ਹਾ ਹੈ ਤਾਂ ਉਹ ਹੈ ਮੇਰੀ ਜੀਵਨ ਸਾਥਣ ਹਰਮਨ ਮਾਨ। ਸਾਡੇ ਤਿੰਨਾਂ ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਉਸ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਆਪਣੀਆਂ ਯੋਗ ਕਲਾਸਜ਼ ਰਾਹੀਂ ਇੱਕ ਸ਼ਲਾਘਾਯੋਗ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਇਸਦੇ ਨਾਲ-ਨਾਲ ਉਹ ਵੱਖ-ਵੱਖ ਕਿਸਮਾਂ ਦੇ ਡੀਜ਼ਾਈਨ ਬਾਰੇ ਵੀ ਬਹੁਤ ਕਰੀਏਟਿਵ ਨਜ਼ਰ ਰੱਖਦੀ ਹੈ। ਜ਼ਿਆਦਾਤਰ ਮੇਰੀਆਂ ਫਿਲਮਾਂ ਤੇ ਵੀਡਿਉਜ਼ ਸਮੇਤ ਅਵਕਾਸ਼ ਦੀਆਂ ਵੀਡਿਉਜ਼ ਵਿੱਚ ਕਾਸਟਿਊਮ ਡਜ਼ਾਈਨਰ ਅਤੇ ਸਾਡੇ ਘਰਾਂ ਦੀ ਸਜਾਵਟ ਵੀ ਬਾਖੂਬੀ ਕੀਤੀ ਹੈ। ਹਰਮਨ ਨੂੰ ਸਾਡੇ ਚਾਰਾਂ ਪਰਿਵਾਰਕ ਜੀਆਂ ਤੋਂ ਇਲਾਵਾ ਉਸ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ, ਸਮਝਣ ਵਾਲੇ ਹੋਰ ਸਭ ਸੱਜਣ-ਪਿਆਰਿਆਂ ਵੱਲੋਂ ਇੱਕ ਅਜਿਹਾ ਪਲੇਟਫ਼ਾਰਮ ਤਿਆਰ ਕਰਨ ਲਈ ਪ੍ਰੇਰਿਆ ਗਿਆ, ਜਿੱਥੇ ਉਹ ਆਪਣਾ ਹੁਨਰ ਸਭ ਦੀਆਂ ਨਜ਼ਰਾਂ ਅੱਗੇ ਪੇਸ਼ ਕਰ ਸਕੇ। ਸਰੀਰ ਅਤੇ ਆਤਮਾ ਨੂੰ ਨਿਰੋਗ ਰੱਖਣ ਸਬੰਧੀ ਯੋਗ ਦੇ ਸਿਲਸਿਲੇਵਾਰ ਵੱਖ-ਵੱਖ ਅਭਿਆਸ, ਪ੍ਰਾਣਾਯਾਮ (ਸਾਹ ਲੈਣ ਦੀਆਂ ਵੱਖ-ਵੱਖ ਕਿਰਿਆਵਾਂ), ਧਿਆਨ ਲਗਾਉਣ ਦੇ ਢੰਗ, ਘਰ ਦੀ ਸਜਾਵਟ, ਫ਼ੈਸ਼ਨ ਦੇ ਵੱਖ-ਵੱਖ ਨੁਕਤੇ, ਪਾਲਣ-ਪੋਸਣ ਦੇ ਗੁਰ, ਸੌਖਾ ਅਤੇ ਸਿਹਤਮੰਦ ਖਾਣਾ ਬਣਾਉਣ ਦੇ ਵੱਖ-ਵੱਖ ਢੰਗ-ਤਰੀਕਿਆਂ ਨੂੰ ਸਿੱਖਣ ਅਤੇ ਜਾਣਨ ਲਈ ਤੁਹਾਡੇ ਸਭ ਨਾਲ ਇਹ ਸਾਂਝਾ ਕਰਦੇ ਹੋਏ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਤੁਸੀਂ ਵੀ ਸਾਰੇ ਇੱਕ ਪਰਿਵਾਰਕ ਮੈਂਬਰਾਨ ਵਾਂਗ ਹਰਮਨ ਮਾਨ ਦੇ ਇਸ ਇਨਸਟੲਗ੍ਰਾਮ ਪੇਜ @holisticallyharman ਨਾਲ ਜੁੜ ਸਕਦੇ ਹੋ। ????

A post shared by Harbhajan Mann (@harbhajanmannofficial) on May 5, 2020 at 6:07am PDT

ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਸਾਡੇ ਤਿੰਨਾਂ ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਮੇਰੀ ਪਤਨੀ ਪਿਛਲੇ ਕੁਝ ਸਾਲਾਂ ਤੋਂ ਆਪਣੀਆਂ ਯੋਗ ਕਲਾਸਜ਼ ਰਾਹੀਂ ਇੱਕ ਸ਼ਲਾਘਾਯੋਗ ਜ਼ਿੰਮੇਵਾਰੀ ਵੀ ਨਿਭਾ ਰਹੇ ਨੇ । ’

 

View this post on Instagram

 

“Chup- The Silence” Unplugged Version?? Full Video Link In Bio:

A post shared by Harbhajan Mann (@harbhajanmannofficial) on Apr 30, 2020 at 10:11pm PDT

ਮੇਰੀਆਂ ਬਹੁਤ ਸਾਰੀਆਂ ਫ਼ਿਲਮਾਂ ਤੇ ਵੀਡੀਓਜ਼ ਦੇ ਲਈ ਕਾਸਟਿਊਮ ਡਜ਼ਾਈਨ ਵੀ ਕੀਤੇ ਨੇ । ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੀ ਪਤਨੀ ਵੀ ਇੰਸਟਾਗ੍ਰਾਮ ਫੈਮਿਲੀ ਦੇ ਨਾਲ ਜੁੜ ਗਏ ਨੇ । ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ @holisticallyharman ਨਾਂਅ ਦਾ ਅਕਾਉਂਟ ਬਣਾਇਆ ਹੈ ।

 

View this post on Instagram

 

ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਮੈਨੂੰ ਦਿਲੀਂ ਖ਼ੁਸ਼ੀ ਹੋ ਰਹੀ ਹੈ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ, ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਦਾ ਨਾਮ ਹੈ; “ਪੀ.ਆਰ.” ਪਰਮਾਤਮਾ ਦੀ ਮਿਹਰ, ਮੇਰੇ ਪਰਿਵਾਰ ਤੇ ਆਪਣੇ ਚਹੇਤਿਆਂ ਦੇ ਅਟੁੱਟ ਸਹਿਯੋਗ, ਬੇਹੱਦ ਪਿਆਰ ਅਤੇ ਅਸੀਸਾਂ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਹਾਂ। ਫ਼ਿਲਮ ਬਾਰੇ ਹੋਰ ਜਾਣਕਾਰੀ ਲਈ ਹਮੇਸ਼ਾਂ ਸਾਡੇ ਨਾਲ ਜੁੜੇ ਰਹਿਣਾ???☝?? It gives me immense joy to announce my next film, which is being directed by Manmohan Singh, Produced by Sarang Films & HM Records titled “PR”. Stay tuned for further details and information, and thank you always for your passionate and unconditional support ???☝?? #hmrecords #sarangfilms @delbararya

A post shared by Harbhajan Mann (@harbhajanmannofficial) on Mar 11, 2019 at 8:34pm PDT

ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਬਿਹਤਰੀਨ ਗੀਤ ਦਿੱਤੇ ਨੇ । ਉਨ੍ਹਾਂ ਨੇ ਬਹੁਤ ਸਾਰੀ ਸ਼ਾਨਦਾਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ । ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ‘ਤੇ ਪੀ.ਆਰ ਨਾਂਅ ਦੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Related Post