ਵਿਦੇਸ਼ ‘ਚ ਰਹਿੰਦੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਕਿੰਨਾ ਜ਼ਿਆਦਾ ਹੈ ਮੋਹ, ਹਰਭਜਨ ਮਾਨ ਨੇ ਸਾਂਝਾ ਕੀਤਾ ਵੀਡੀਓ

By  Shaminder September 26th 2022 01:52 PM -- Updated: September 26th 2022 01:53 PM

ਹਰਭਜਨ ਮਾਨ (Harbhajan Mann) ਅਜਿਹੇ ਗਾਇਕ (Singer) ਹਨ ਜਿਨ੍ਹਾਂ ਨੇ ਆਪਣੀ ਬਿਹਤਰੀਨ ਗਾਇਕੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆਉਂਦੇ ਹਨ ।

Harbhajan Mann Image Source : Instagram

ਹੋਰ ਪੜ੍ਹੋ : ਧੀ ਦਿਹਾੜੇ ‘ਤੇ ਪੰਜਾਬੀ ਸਿਤਾਰਿਆਂ ਨੇ ਸਾਂਝੀਆਂ ਕੀਤੀਆਂ ਧੀਆਂ ਨਾਲ ਤਸਵੀਰਾਂ, ਵੇਖੋ ਕਿਊਟ ਤਸਵੀਰਾਂ

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਇੱਕ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ ‘ਪੰਜਾਬੀ ਸਿੱਖੋ, ਪੰਜਾਬੀ ਬੋਲੋ ।ਬਾਹਰਲੇ ਮੁਲਕਾਂ ‘ਚ ਜੰਮੇ ਜਾਏ ਬੱਚੇ ਜਦ ਪੰਜਾਬੀ ਬੋਲਦੇ ਆ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ।

Harbhajan Mann Image Source : FB

ਹੋਰ ਪੜ੍ਹੋ : ਚੰਡੀਗੜ੍ਹ ਏਅਰਪੋਰਟ ਦਾ ਨਾਮ ‘ਸ਼ਹੀਦ ਭਗਤ ਸਿੰਘ’ ਰੱਖੇ ਜਾਣ ਦੇ ਫ਼ੈਸਲੇ ਦੀ ਦਰਸ਼ਨ ਔਲਖ ਨੇ ਕੀਤੀ ਸ਼ਲਾਘਾ, ਦਿੱਤੀ ਵਧਾਈ

ਜਿਉਦੀ ਰਹਿ ਮੇਹਰ ਧੀਏ ਸਭ ਦੀਆਂ ਧੀਆਂ ਜੁੱਗ ਜੁੱਗ ਜੀਵਣ’ ।ਹਰਭਜਨ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਅਕਸਰ ਪੰਜਾਬੀ ਮਾਂ ਬੋਲੀ ਨੂੰ ਹੱਲਾਸ਼ੇਰੀ ਦੇਣ ਲਈ ਯਤਨਸ਼ੀਲ ਨਜ਼ਰ ਆਉਂਦੇ ਹਨ ।

Harbhajan Mann , Image Source : FB

ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ‘ਤੇ ਗੀਤ ਵੀ ਗਾਏ ਹਨ । ਜਿਸ ‘ਚ ਉਨ੍ਹਾਂ ਦਾ ਗੀਤ ‘ਮਾਂ ਦੀ ਬੋਲੀ ਆਂ’ ਬਹੁਤ ਹੀ ਪ੍ਰਸਿੱਧ ਗੀਤ ਹੈ । ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਦੇ ਲਈ ਹੋਰ ਵੀ ਕਈ ਗੀਤ ਉਨ੍ਹਾਂ ਦੇ ਵੱਲੋਂ ਕੱਢੇ ਗਏ ਹਨ ।

Related Post