ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਹਰਭਜਨ ਮਾਨ ਤੋਂ ਲੈ ਕੇ ਕਈ ਪੰਜਾਬੀ ਕਲਾਕਾਰਾਂ ਨੇ ਦਿੱਤੀ ਵਧਾਈ

By  Lajwinder kaur January 9th 2022 04:52 PM -- Updated: January 9th 2022 04:57 PM

ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ (Guru Gobind Singh Jayanti 2022) । ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਸੰਗਤਾਂ ਨੂੰ ਵਧਾਈ ਦਿੱਤੀ ਹੈ । ਸੰਗਤਾਂ ਵੀ ਵੱਡੀ ਗਿਣਤੀ ‘ਚ ਗੁਰੁਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ। ਪੰਜਾਬੀ ਕਲਾਕਾਰ ਵੀ ਪੋਸਟਾਂ ਪਾ ਕੇ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪਰਮੀਸ਼ ਵਰਮਾ ਤੇ ਗੀਤ ਗਰੇਵਾਲ, ਪੋਸਟ ਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਗਾਇਕ ਹਰਭਜਨ ਮਾਨ ਵੀ ਪੋਸਟ ਪਾ ਕੇ ਲਿਖਿਆ ਹੈ-‘ਹਮ ਇਹ ਕਾਜ ਜਗਤ ਮੋ ਆਏ ।। ਧਰਮ ਹੇਤ ਗੁਰਦੇਵ ਪਠਾਏ ।।‘ ਉਨ੍ਹਾਂ  ਨੇ ਅੱਗੇ ਲਿਖਿਆ ਹੈ- ‘ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਮੌਕੇ 'ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ, ਧਰਮ ਨੂੰ ਕਾਇਮ ਰੱਖਣ, ਰਹਿਮਦਿਲੀ ਅਤੇ ਇਨਸਾਫ਼ ਲਈ ਸਮਰਪਿਤ ਕੀਤਾ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ 'ਚ ਵਾਹਿਗੁਰੂ ਜੀ ਤੇ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ।

harbhajan maan posted guru gobind singh ji

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ਗਾਇਕ ਪ੍ਰਭ ਗਿੱਲ, ਮਨਮੋਹਨ ਵਾਰਿਸ, ਸੁਖਸ਼ਿੰਦਰ ਸ਼ਿੰਦਾ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਸਭ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ। ਪਰਮੀਸ਼ ਵਰਮਾ ਵੀ ਅੱਜ ਆਪਣੀ ਪਤਨੀ ਗੀਤ ਗਰੇਵਾਲ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਦੱਸ ਦਈਏ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ 'ਚ ਹੋਇਆ ਸੀ। ਉਨ੍ਹਾਂ ਦਾ ਜੀਵਨ ਪਰਉਪਕਾਰ ਤੇ ਤਿਆਗ ਦੀ ਉਦਾਹਰਣ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸ਼ਾਂਤੀ, ਪ੍ਰੇਮ, ਏਕਤਾ ਤੇ ਸਮਾਨਤਾ ਦਾ ਪਾਠ ਪੜ੍ਹਾਇਆ।

parmish verma and geet grewal visits golden temple

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ

*ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਨੂੰ ਬੇਅੰਤ ਬੇਅੰਤ ਵਧਾਈਆ ਹੋਵੇ ਜੀ*? pic.twitter.com/uSluCQzOzO

— Sukshinder Shinda (@SukshnderShinda) January 9, 2022

 

ਕਲਗੀਧਰ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ??

सरबंसदानी,कलगीधर पातशाह धन-धन श्री गुरु गोबिंद सिंह जी दे प्रकाश पर्व दियां समूह साध संगत नू लख-लख बधाईया ?? #SriGuruGobindSinghJi #ParkashPurab

— Prabh Gill (@PrabhGillMusic) January 9, 2022

Related Post