ਹਰਭਜਨ ਸ਼ੇਰਾ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਸਾਉਲਮੇਟ' ਪੋਸਟਰ ਕੀਤਾ ਸਾਂਝਾ 

By  Shaminder July 27th 2019 12:08 PM

'ਸਾਊਲ ਮੇਟ' ਯਾਨੀ ਕਿ 'ਰੂਹਾਂ ਦੇ ਹਾਣੀ' ਹਰਭਜਨ ਸ਼ੇਰਾ ਜਲਦ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਣ ਜਾ ਰਹੇ ਨੇ । ਇਸ ਤੋਂ ਪਹਿਲਾਂ ਹਰਭਜਨ ਸ਼ੇਰਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ । ਇਸ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਅਤੇ ਇਸ ਨੂੰ ਕਰਮਜੀਤ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ  :ਹਰਭਜਨ ਸ਼ੇਰਾ ਮੁੜ ਤੋਂ ਪੰਜਾਬੀ ਇੰਡਸਟਰੀ ‘ਚ ਹੋ ਰਹੇ ਨੇ ਸਰਗਰਮ,ਕਈ ਹਿੱਟ ਗੀਤ ਗਾਏ ਹਰਭਜਨ ਸ਼ੇਰਾ ਨੇ,ਕੀ ਤੁਸੀਂ ਸੁਣੇ ਹਨ ਹਰਭਜਨ ਸ਼ੇਰਾ ਦੇ ਗੀਤ2019

https://www.instagram.com/p/B0Yxn78BrQZ/

ਇਸ ਗੀਤ ਦੇ ਬੋਲ ਮਨੀ ਮਨਜੀਤ ਨੇ ਲਿਖੇ ਹਨ ਜਦਕਿ ਮਿਊਜ਼ਿਕ ਹੈਮੀ ਮਾਂਗਟ ਨੇ ਦਿੱਤਾ ਹੈ । ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਨਾਂ ਤਾਂ ਕਰਮਜੀਤ ਅਨਮੋਲ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਨਾਂ ਹੀ ਹਰਭਜਨ ਸ਼ੇਰਾ ਨੇ ਹੀ ਕੋਈ ਜਾਣਕਾਰੀ ਦਿੱਤੀ ਹੈ ਪਰ ਉਨ੍ਹਾਂ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ  ਇਸ ਗੀਤ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ ।

https://www.instagram.com/p/B0BXpLmn2lM/

ਇਸ ਤੋਂ ਪਹਿਲਾਂ ਵੀ ਹਰਭਜਨ ਸ਼ੇਰਾ ਨੇ ਇਸ ਗੀਤ ਦਾ ਇੱਕ ਪੋਸਟਰ ਸਾਂਝਾ ਕੀਤਾ ਸੀ ।ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪੰਜਾਬੀ ਗਾਇਕੀ ਦੇ ਖੇਤਰ 'ਚ ਇਹ ਉਨ੍ਹਾਂ ਦੀ ਦੂਜੀ ਪਾਰੀ ਹੈ ।ਹੁਣ ਵੇਖਣਾ ਇਹ ਹੈ ਕਿ ਹਰਭਜਨ ਸ਼ੇਰਾ ਆਪਣੇ ਇਸ ਨਵੇਂ ਗੀਤ ਨਾਲ ਪੰਜਾਬੀ ਗਾਇਕੀ ਦੇ ਖੇਤਰ 'ਚ ਆਪਣੀ ਧਾਕ ਜਮਾ ਸਕਣਗੇ ਜਾਂ ਨਹੀਂ ।

Related Post