ਰੂਹਾਂ 'ਚ ਸਮੋਇਆ ਸੱਚੀ ਪ੍ਰੀਤ ਦਾ ਗੀਤ ਲੈ ਕੇ ਆ ਚੁੱਕੇ ਨੇ ਹਰਭਜਨ ਸ਼ੇਰਾ, ਦੇਖੋ ਵੀਡੀਓ

By  Aaseen Khan August 7th 2019 03:47 PM -- Updated: August 7th 2019 03:48 PM

ਪੰਜਾਬ ਦਾ ਮੰਨਿਆ ਪ੍ਰਮੰਨਿਆ ਨਾਮ ਹਰਭਜਨ ਸ਼ੇਰਾ ਆਪਣਾ ਨਵਾਂ ਗੀਤ 'ਸੋਲਮੇਟ' ਲੈ ਕੇ ਦਰਸ਼ਕਾਂ ਦੇ ਰੁ-ਬ-ਰੁ ਹੋ ਚੁੱਕੇ ਹਨ। ਹਰਭਜਨ ਸ਼ੇਰਾ ਦਾ ਇਹ ਗੀਤ ਰੋਮਾਂਟਿਕ ਗੀਤ ਹੈ ਜਿਸ ਦੇ ਬੋਲ ਮਨੀ ਮਨਜੋਤ ਦੇ ਹਨ। ਹੈਮੀ ਮਾਂਗਟ ਨੇ ਗੀਤ ਦਾ ਸੰਗੀਤ ਤਿਆਰ ਕੀਤਾ ਹੈ। ਹਰਭਜਨ ਸ਼ੇਰਾ ਦੇ ਨਾਲ ਇਸ ਗੀਤ 'ਚ ਫੀਮੇਲ ਅਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ ਜਿਹੜੀ ਕੇ ਗਾਇਕਾ ਹਸ਼ਮਤ ਨੇ ਦਿੱਤੀ ਹੈ।

ਗੀਤ ਦਾ ਵੀਡੀਓ ਵੀ ਕਾਫੀ ਖੂਬਸੂਰਤ ਹੈ ਜਿਸ 'ਚ ਰਿੱਕੀ ਔਲਖ ਅਤੇ ਅਦਕਾਰਾ ਸੁਗੰਧਾ ਬਾਂਗਰ ਨੇ ਮਾਡਲਿੰਗ ਕੀਤੀ ਹੈ। ਗੀਤ ਇੱਕ ਲੜਕੀ ਦੇ ਸੁਫ਼ਨੇ 'ਤੇ ਅਧਾਰਿਤ ਹੈ ਜਿਹੜੀ ਕਿ ਆਪਣੇ ਪ੍ਰੇਮੀ ਨਾਲ ਸਾਰੀ ਉੱਮਰ ਰਹਿਣ ਦਾ ਖ਼ੁਆਬ ਦੇਖਦੀ ਹੈ ਅਤੇ ਉਸ ਦਾ ਇਹ ਖ਼ੁਆਬ ਪੂਰਾ ਵੀ ਹੋ ਜਾਂਦਾ ਹੈ। ਗੀਤ ਨੂੰ ਦਰਸ਼ਕਾਂ ਦਾ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

 

View this post on Instagram

 

Date Note kar lavo g sare #Soulmate #Harbhajan Shera #Mani Manjot #Hammy Mangat Team Surkhab Records Online promotion Digi Info

A post shared by Harbhajan Shera (@harbhajansheraofficial) on Aug 5, 2019 at 8:23am PDT

ਇਸ ਗੀਤ ਨਾਲ ਹਰਭਜਨ ਸ਼ੇਰਾ ਪੰਜਾਬੀ ਗਾਇਕੀ 'ਚ ਆਪਣੀ ਦੂਜੀ ਸ਼ੁਰੂਆਤ ਕਰ ਰਹੇ ਹਨ। ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ 'ਚ ਤਾਂ ਹਰਭਜਨ ਸ਼ੇਰਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਸਨ ਪਰ ਪਿਛਲੇ ਲੰਬੇ ਤੋਂ ਉਹਨਾਂ ਦਾ ਕੋਈ ਗੀਤ ਨਹੀਂ ਆਇਆ ਸੀ ਪਰ ਹੁਣ ਲੱਗਦਾ ਹੈ ਕਿ ਪ੍ਰਸ਼ੰਸਕ ਉਹਨਾਂ ਦੇ ਇਸ ਗੀਤ ਰਾਹੀਂ ਭਰਵਾਂ ਸਵਾਗਤ ਕਰ ਰਹੇ ਹਨ। ਉਹਨਾਂ ਦਾ ਇਹ ਨਵਾਂ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ‘ਤੇ ਐਕਸਕਲਿਉਸਿਵ ਸੁਣਨ ਨੂੰ ਮਿਲ ਰਿਹਾ ਹੈ।

ਹੋਰ ਵੇਖੋ : ਸਿੰਘਮ 'ਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਸ਼ਰਧਾਂਜਲੀ, 'ਕੱਲੀ ਕਿਤੇ ਮਿਲ' ਗੀਤ ਕੀਤਾ ਦੁਬਾਰਾ ਰਿਲੀਜ਼

 

View this post on Instagram

 

????

A post shared by Harbhajan Shera (@harbhajansheraofficial) on Aug 4, 2017 at 12:00am PDT

ਕੀ ਕੀ ਤੈਨੂੰ ਦੁੱਖ ਦੱਸੀਏ, ਮੁੱਖ ਮੋੜ ਕੇ, ਦਰਦਾਂ ਦੀ ਦਵਾ, ਗੋਰੀ ਗੋਰੀ ਵੀਣੀ, ਖ਼ਤ ਮੋੜ ਕੇ ਆਦਿ ਅਜਿਹੇ ਬਹੁਤ ਸਾਰੇ ਅਨੇਕਾਂ ਹਿੱਟ ਗੀਤ ਹਰਭਜਨ ਸ਼ੇਰਾ ਇਸ ਤੋਂ ਪਹਿਲਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

Related Post