Cricket Lovers ਲਈ ਭੱਜੀ ਨੇ ਸ਼ੇਅਰ ਕੀਤਾ ਇਹ ਚੈਲੇਂਜ, ਕਮੈਂਟ ਕਰੇ ਦੱਸੋ ਕਿਹੜੇ-ਕਿਹੜੇ ਕ੍ਰਿਕੇਟਰ ਨੇ ਇਸ ਫੋਟੋ ‘ਚ

By  Lajwinder kaur April 16th 2020 03:57 PM

ਲਾਕਡਾਊਨ ਦੇ ਚੱਲਦੇ ਸੋਸ਼ਲ ਮੀਡੀਆ ‘ਤੇ ਹਰ ਰੋਜ਼ ਨਵੇਂ-ਨਵੇਂ ਚੈਲੇਂਜ ਸਾਹਮਣੇ ਆਉਂਦੇ ਰਹਿੰਦੇ ਨੇ । ਇਸ ਦੌਰਾਨ ਕ੍ਰਿਕੇਟਰ ਹਰਭਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਫੋਟੋ ਸ਼ੇਅਰ ਕੀਤੀ ਹੈ । ਇਸ ਪਰਛਾਵੇਂ ਵਾਲੀ ਫੋਟੋ ‘ਚ ਬਹੁਤ ਸਾਰੇ ਕ੍ਰਿਕੇਟਰਸ ਛੁੱਪੇ ਹੋਏ ਨੇ ਤੇ ਨਾਲ ਹੀ ਹਿੰਟ ਦੇ ਰੂਪ ‘ਚ ਖਿਡਾਰੀਆਂ ਦੇ ਕ੍ਰਿਕੇਟ ਖੇਡਣ ਦੇ ਸਟਾਈਲ ਦਿਖਾਇਆ ਗਿਆ ਹੈ । ਭੱਜੀ ਨੇ ਫੋਟੋ ਸ਼ੇਅਰ ਕਰਦੇ ਹੋਏ ਪੁੱਛਿਆ ਹੈ- ਦੱਸੋ ਕਿਹੜੇ-ਕਿਹੜੇ ਕਿਕ੍ਰੇਟਰਸ ਛੁੱਪੇ ਨੇ ਇਸ ਤਸਵੀਰ ‘ਚ ।

 

View this post on Instagram

 

Chalo friends guess who are these cricketers ?

A post shared by Harbhajan Turbanator Singh (@harbhajan3) on Apr 16, 2020 at 12:50am PDT

ਇਸ ਪੋਸਟ ‘ਤੇ ਫੈਨਜ਼ ਮੈਸੇਜ ਕਰਕੇ ਕ੍ਰਿਕੇਟ ਖਿਡਾਰੀਆਂ ਦੇ ਨਾਂਅ ਦੱਸ ਰਹੇ ਨੇ । ਇਸ ਤਸਵੀਰ ‘ਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਹਰਭਜਨ ਸਿੰਘ ਤੇ ਕਈ ਹੋਰ ਖਿਡਾਰੀ ਨੇ । ਤੁਸੀਂ ਵੀ ਆਪਣੇ ਕਮੈਂਟਸ ਕਰਕੇ ਦੱਸੋ ਸਕਦੇ ਹੋ ਕਿ ਕਿਹੜੇ ਛੁਪੇ ਹੋਏ ਖਿਡਾਰੀ ਤੁਸੀਂ ਪਹਿਚਾਣ ਲਏ ਨੇ ।

 

View this post on Instagram

 

Happy baisakhi everyone?..stay home..?

A post shared by Harbhajan Turbanator Singh (@harbhajan3) on Apr 12, 2020 at 8:41pm PDT

ਜੇ ਗੱਲ ਕਰੀਏ ਭੱਜੀ ਉਰਫ ਹਰਭਜਨ ਸਿੰਘ ਦੀ ਤਾਂ ਉਹ ਆਈ.ਪੀ. ਐੱਲ ਮੈਚ ਖੇਡਦੇ ਹੋਏ ਨਜ਼ਰ ਆਉਣਾ ਸੀ, ਪਰ ਕੋਰੋਨਾ ਵਾਇਰਸ ਦੇ ਚੱਲਦੇ ਆਈ ਪੀ ਐੱਲ ਦੀ ਸੀਰੀਜ਼ ਨੂੰ ਟਾਲ ਦਿੱਤਾ ਗਿਆ ਹੈ । ਹਰਭਜਨ ਸਿੰਘ ਕਈ ਮੈਚਾਂ ‘ਚ ਕ੍ਰਿਕੇਟ ਕਮੈਂਟਰੀ ਵੀ ਕਰ ਚੁੱਕੇ ਨੇ । ਫਿਲਹਾਲ ਤਾਂ ਉਹ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਦੇ ਨਾਲ ਹੀ ਸਮਾਂ ਬਿਤਾ ਰਹੇ ਨੇ । ਵਿਸਾਖੀ ਦੇ ਮੌਕੇ ਤੇ ਉਨ੍ਹਾਂ ਨੇ ਆਪਣੀ ਲਾਈਫ ਪਾਟਨਰ ਦੇ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਚਾਹੁਣ ਵਾਲਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਸਭ ਨੂੰ ਆਪੋ ਆਪਣੇ ਘਰ ‘ਚ ਹੀ ਸੁਰੱਖਿਅਤ ਰਹਿਣ ਦਾ ਸੁਨੇਹਾ ਦਿੱਤਾ ।

 

Related Post