ਹਰਭਜਨ ਸਿੰਘ ਨੇ ਸ਼ੇਅਰ ਕੀਤੀ ਵਰਲਡ ਕੱਪ ਨਾਲ ਜੁੜੀ ਯਾਦ, 2011 ‘ਚ ਅੱਜ ਦੇ ਦਿਨ ਟੀਮ ਇੰਡੀਆ ਨੇ ਰਚਿਆ ਸੀ ਇਤਿਹਾਸ
ਇੰਡੀਅਨ ਕ੍ਰਿਕੇਟਰ ਹਰਭਜਨ ਸਿੰਘ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਖ਼ਾਸ ਤਸੀਵਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘2011 ਵਰਲਡ ਕੱਪ ਚੈਂਪੀਅਨ’ ਤੇ ਨਾਲ ਹੀ ਉਨ੍ਹਾਂ ਨੇ ਸਚਿਨ ਤੇਂਦੁਲਕਰ, ਮਹੇਂਦਰ ਸਿੰਘ ਧੋਨੀ, ਵਿਰਾਟ ਕੋਹਲੀ, ਸੁਰੇਸ਼ ਰੈਨਾ, ਯੁਵਰਾਜ ਸਿੰਘ ਤੇ ਕਈ ਹੋਰ ਕ੍ਰਿਕੇਟਰਸ ਨੂੰ ਟੈਗ ਵੀ ਕੀਤਾ ਹੈ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਵਧਾਈਆਂ ਦੇ ਰਹੇ ਨੇ ।
View this post on Instagram
ਇਹ ਫੋਟੋ ਸਾਲ 2011 ਦੀ ਹੈ ਜਦੋਂ ਇੰਡੀਆ ਕ੍ਰਿਕੇਟ ਟੀਮ ਨੇ ਵਰਲਡ ਕੱਪ ਜਿੱਤਿਆ ਸੀ । ਇੰਡੀਅਨ ਕ੍ਰਿਕੇਟ ਟੀਮ ਨੇ ਇਸ ਮੈਚ ‘ਚ ਸ੍ਰੀ ਲੰਕਾ ਦੀ ਟੀਮ ਨੂੰ ਹਰਾ ਕੇ 28 ਸਾਲ ਬਾਅਦ ਮੁੜ ਤੋਂ ਇਤਿਹਾਸ ਰਚਿਆ ਸੀ । ਸਾਲ 1983 ਪਹਿਲਾ ਮੌਕਾ ਸੀ ਜਦੋਂ ਟੀਮ ਇੰਡੀਆ ਪਹਿਲੀ ਵਾਰ ਵਰਲਡ ਕੱਪ ਦੀ ਟਰਾਫੀ ਨੂੰ ਆਪਣੇ ਨਾਂਅ ਕੀਤਾ ਸੀ । ਜਿਸਦੇ ਚੱਲਦੇ ਇਸ ਇਤਿਹਾਸ ਨੂੰ ਬਾਲੀਵੁੱਡ ਦਾ ਡਾਇਰੈਕਟਰ ਕਬੀਰ ਖ਼ਾਨ ਵੱਡੇ ਪਰਦੇ ਉੱਤੇ ਫ਼ਿਲਮ 83 ਦੇ ਨਾਲ ਪੇਸ਼ ਕਰਨਗੇ । ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਰਣਵੀਰ ਸਿੰਘ, ਐਮੀ ਵਿਰਕ, ਹਾਰਡੀ ਸੰਧੂ ਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

ਜੇ ਗੱਲ ਕਰੀਏ ਹਰਭਜਨ ਸਿੰਘ ਦੀ ਤਾਂ ਉਹ ਆਈ ਪੀ ਐੱਲ ਮੈਚਾਂ ‘ਚ ਖੇਡਦੇ ਹੋਏ ਨਜ਼ਰ ਆਉਂਦੇ ਨੇ । ਇਸ ਤੋਂ ਇਲਾਵਾ ਉਹ ਟੀਵੀ ‘ਤੇ ਕ੍ਰਿਕੇਟ ਕਮੈਂਟਰੀ ਵੀ ਕਰਦੇ ਹੋਏ ਦਿਖਾਈ ਦਿੰਦੇ ਨੇ ।