ਪੰਜਾਬੀ ਐਕਟਰ ਹਾਰਬੀ ਸੰਘਾ ਨੇ ਪੋਸਟ ਪਾ ਕੇ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦੇ ਹੋਏ ਕੀਤਾ ਕੋਟਿ ਕੋਟਿ ਪ੍ਰਣਾਮ
Lajwinder kaur
February 14th 2021 06:36 PM
14 ਫਰਵਰੀ ਸਾਲ 2019 ‘ਚ ਪੁਲਵਾਮਾ ਅਟੈਕ ‘ਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦੇ ਹੋਏ ਦੇਸ਼ਵਾਸੀ ਸ਼ਰਧਾਂਜਲੀ ਦੇ ਰਹੇ ਨੇ । ਪੰਜਾਬੀ ਐਕਟਰ ਹਾਰਬੀ ਸੰਘਾ ਨੇ ਵੀ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਪਾ ਕੇ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਹੈ ।

ਉਨ੍ਹਾਂ ਨੇ ਹਮਲੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ‘ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ #Pulwama Attack # Pulwama Martyrs ‘। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੇ ਨੇ ।

ਦੱਸ ਦਈਏ ਇਸ ਹਮਲੇ ‘ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸਨ । ਇਸ ਹਮਲੇ ‘ਚ ਪੰਜਾਬ ਦੇ ਵੀ 4 ਜਵਾਨ ਸ਼ਹੀਦ ਹੋਏ ਸਨ।
